Punjab
ਅੰਮ੍ਰਿਤਧਾਰੀ ਨੌਜਵਾਨ ਦੇ ਕਕਾਰਾਂ ਦੀ ਕੀਤੀ ਬੇਅਦਬੀ

- ਪੁਲਿਸ ਚੌਕੀ ਵੱਲੋਂ ਨੌਜਵਾਨ ਦੇ ਬਿਆਨਾਂ ਦੇ ਆਧਾਰ ਤੇ ਕੀਤਾ ਵੱਖ ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ
ਮੁਕਤਸਰ, 3 ਜੂਨ (ਅਸ਼ਫ਼ਾਕ਼ ਢੁੱਡੀ): ਗਿੱਦੜਬਾਹਾ ਦੇ ਨੇੜਲੇ ਪਿੰਡ ਲੁਹਾਰਾ ਵਿਖੇ ਅਮ੍ਰਿਤਧਾਰੀ ਸਿੰਘ ਦੀ ਕੁੱਟਮਾਰ ਤੇ ਕੰਕਾਰਾਂ ਦੀ ਬੇਅਬਦੀ ਦੀ ਖਬਰ ਹੈ। ਪੁਲਸ ਨੂੰ ਲਿਖਤੀ ਸਿਕਾਇਤ ਦਿੱਦੇ ਹੋਏ
ਇਕਬਾਲ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਲੁਹਾਰਾ ਨੇ ਦੱਸਿਆ ਕਿ ਜਦ ਮੈ ਆਪਣਾ ਰਾਸ਼ਨ ਲੈਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ ਤਾਂ ਅਚਾਨਕ ਹੀ ਪਿੰਡ ਦੇ ਕੁਝ ਹੁਲੜਬਾਜਾ ਨੇ ਮੈਨੂੰ ਪਾਸੇ ਕਰਨ ਦੀ ਕੋਸ਼ਿਸ ਕੀਤੀ ਤਾ ਮੈ ਉਹਨਾਂ ਨੂੰ ਆਪਣੀ ਵਾਰੀ ਸਿਰ ਆਪਣਾ ਰਾਸ਼ਨ ਲੈਣ ਲਈ ਕਿਹਾ ਤਾ ਉਹਨਾਂ ਨੇ ਇੱਕ ਗਿਣੀ ਮਿੱਥੀ ਸਾਜਿਸ ਤਹਿਤ ਮੈਨੂੰ ਵਾਲਾ ਤੋ ਫੜ ਕੇ ਬੇਅਬਦੀ ਕੀਤੀ। ਉਧਰ ਦੋਦਾ ਪੁਲਿਸ ਚੌਕੀ ਇੰਚਾਰਜ ਜਗਦੀਪ ਸਿੰਘ ਨੇ ਨੌਜਵਾਨ ਦੇ ਬਿਆਨ ਦੇ ਅਧਾਰ ਤੇ ਦੋਸ਼ੀਆਂ ਉਤੇ ਵੱਖ ਵੱਖ ਧ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ।