Uncategorized
ਗਾਇਕਾ ਅਲਕਾ ਯਾਗਨਿਕ ਨੂੰ ਸੁਣਨਾ ਹੋਇਆ ਬੰਦ
ਅਲਕਾ ਯਾਗਨਿਕ (58) ਨੇ ਕਈ ਬਾਲੀਵੁੱਡ ਫਿਲਮਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ ਹੈ। ਉਨ੍ਹਾਂ ਨੇ ਕਈ ਸੁਪਰਹਿੱਟ ਗੀਤ ਗਾਏ ਹਨ ਜੋ ਅੱਜ ਵੀ ਮਸ਼ਹੂਰ ਹਨ। ਰੋਮਾਂਟਿਕ ਗੀਤਾਂ ਤੋਂ ਲੈ ਕੇ ਡਾਂਸਿੰਗ ਗੀਤਾਂ ਤੱਕ ਅਲਕਾ ਨੇ ਹਰ ਤਰ੍ਹਾਂ ਦੇ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ਦਿੱਤੀ ਹੈ। ਪਰ ਇਸ ਸਮੇਂ ਗਾਇਕਾ ਰੇਅਰ ਸੈਂਸਰੀ ਨਿਊਰਲ ਨਰਵ ਹੀਅਰਿੰਗ ਲੋਸ ਨਾਂ ਦੀ ਬੀਮਾਰੀ ਨਾਲ ਲੜ ਰਹੀ ਹੈ। ਅਲਕਾ ਨੇ ਇੰਸਟਾਗ੍ਰਾਮ ‘ਤੇ ਉਸ ਨੂੰ ਇਹ ਬੀਮਾਰੀ ਕਦੋਂ ਅਤੇ ਕਿਵੇਂ ਹੋਈ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਪੋਸਟ
ਗਾਇਕਾ ਨੇ ਦੇਰ ਰਾਤ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ, ਜਿਸ ਨੂੰ ਪੜ੍ਹ ਕੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਰਹਿ ਗਏ। ਇਸ ਪੋਸਟ ‘ਚ ਅਲਕਾ ਨੇ ਆਪਣੀ ਬੀਮਾਰੀ ਦਾ ਖੁਲਾਸਾ ਕੀਤਾ ਹੈ, ਜਿਸ ਨਾਲ ਉਹ ਇਸ ਸਮੇਂ ਲੜ ਰਹੀ ਹੈ। ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।
ਗਾਇਕ ਦੀ ਸੁਣਨ ਸ਼ਕਤੀ ਖਤਮ ਹੋ ਗਈ ਹੈ। ਅਲਕਾ ਨੇ ਇਹ ਜਾਣਕਾਰੀ ਇੰਸਟਾਗ੍ਰਾਮ ਦੇ ਜ਼ਰੀਏ ਦਿੱਤੀ ਹੈ। ਉਨ੍ਹਾਂ ਨੇ ਆਪਣੀ ਪੁਰਾਣੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ-
“ਮੈਂ ਆਪਣੇ ਸਾਰੇ ਪ੍ਰਸ਼ੰਸਕਾਂ, ਦੋਸਤਾਂ ਅਤੇ ਸ਼ੁਭਚਿੰਤਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਕੁਝ ਹਫ਼ਤੇ ਪਹਿਲਾਂ, ਜਿਵੇਂ ਹੀ ਮੈਂ ਇੱਕ ਫਲਾਈਟ ਤੋਂ ਬਾਹਰ ਨਿਕਲੀ, ਮੈਨੂੰ ਅਚਾਨਕ ਮਹਿਸੂਸ ਹੋਇਆ ਕਿ ਮੈਂ ਕੁਝ ਵੀ ਨਹੀਂ ਸੁਣ ਸਕਦੀ। ਪਿਛਲੇ ਕੁਝ ਹਫ਼ਤਿਆਂ ਵਿੱਚ ਹਿੰਮਤ ਇਕੱਠੀ ਕਰਨ ਤੋਂ ਬਾਅਦ, ਮੈਂ ਹੁਣ ਆਪਣੇ ਦੋਸਤਾਂ ਦੇ ਸਾਹਮਣੇ ਆਪਣੀ ਚੁੱਪ ਤੋੜਨਾ ਚਾਹੁੰਦੀ ਹਾਂ। ਜੋ ਵਾਰ ਵਾਰ ਪੁੱਛ ਰਹੇ ਹਨ ਕਿ ਮੈਂ ਕਿੱਥੇ ਗੁੰਮ ਹਾਂ।”
ਕੀ ਹੈ ਰੇਅਰ ਸੈਂਸਰੀ ਨਿਊਰਲ ਨਰਵ ਹੀਅਰਿੰਗ ਲੋਸ ਨਾਂ ਦੀ ਬੀਮਾਰੀ?
ਇਸ ਬਿਮਾਰੀ ਨਾਲ ਲੜ ਰਹੇ ਮਰੀਜ਼ ਨੂੰ ਸੁਣਨ ਵਿਚ ਮੁਸ਼ਕਿਲ ਹੁੰਦੀ ਹੈ। ਕੁੱਝ ਸਮੇਂ ਬਾਅਦ ਮਰੀਜ਼ ਆਪਣੀ ਸੁਣਨ ਦੀ ਸ਼ਕਤੀ ਖੋਹ ਬੈਠਦੇ ਹਨ। ਇਸ ਬਿਮਾਰੀ ਵਿਚ ਕੰਨ ਦੇ ਅੰਦਰ ਦੀਆਂ ਕੋਕਲੀਆ (cochlea) ਕੋਸ਼ਿਕਾਵਾਂ ‘ਚ ਪਾਏ ਜਾਣ ਵਾਲੇ ਸੈੱਲਾਂ ਨੂੰ ਨੁਕਸਾਨ ਪਹੁੰਚਦਾ ਹੈ। ਇਹ ਕੰਨਾਂ ਨਾਲ ਜੁੜੀ ਇੱਕ ਆਮ ਬੀਮਾਰੀ ਹੈ। ਇਸ ‘ਚ ਕੰਨ ਤੋਂ ਦਿਮਾਗ ਤੱਕ ਆਵਾਜ਼ ਪਹੁੰਚਾਉਣ ਵਾਲੀਆਂ ਨਾੜੀਆਂ ਪੂਰੀ ਤਰ੍ਹਾਂ ਖ਼ਰਾਬ ਹੋ ਜਾਂਦੀਆਂ ਹਨ।
ਰੇਅਰ ਸੈਂਸਰੀ ਨਿਊਰਲ ਨਰਵ ਹੀਅਰਿੰਗ ਲੋਸ ਦੇ ਲੱਛਣ
1. ਇਸ ਬਿਮਾਰੀ ਵਾਲੇ ਲੋਕਾਂ ਨੂੰ ਗੱਲਾਂ ਨੂੰ ਸੁਣਨ ਤੇ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ।
2. ਕੰਨਾਂ ਵਿੱਚ ਘੰਟੀ ਵੱਜਣਾ, ਗੂੰਜਣਾ, ਜਾਂ ਚੀਕਣ ਦੀਆਂ ਆਵਾਜ਼ਾਂ ਸੁਣਨਾ।
3. ਉੱਚੀਆਂ ਆਵਾਜ਼ਾਂ ਸੁਣਨ ਵਿੱਚ ਮੁਸ਼ਕਲ ਆਉਣਾ।
ਵਰਤੀਆਂ ਜਾ ਸਕਦੀਆਂ ਹਨ ਇਹ ਸਾਵਧਾਨੀਆਂ
1. ਉੱਚੀ ਅਵਾਜ਼ ਵਾਲੇ ਸਥਾਨਾਂ ਤੇ ਜਾਣ ਤੋਂ ਪਰਹੇਜ ਕਰੋ।
2. ਉੱਚੀ ਅਵਾਜ਼ ਵਿਚ ਆਪਣੇ ਕੰਨਾਂ ਨੂੰ ਢੱਕ ਲਓ।
3. ਹੈੱਡਫੋਨਾਂ ਦੀ ਜ਼ਿਆਦਾ ਵਰਤੋ ਨਾ ਕਰੋ।
4. ਸਮੇਂ-ਸਮੇਂ ‘ਤੇ ਆਪਣੇ ਕੰਨਾਂ ਦੀ ਜਾਂਚ ਕਰਵਾਉਂਦੇ ਰਹੋ।
5. ਜੇਕਰ ਕੋਈ ਵੀ ਸੱਮਸਿਆ ਲਗਦੀ ਹੈ ਤਾਂ ਡਾਕਟਰ ਨਾਲ ਸੰਪਰਕ ਕਰੋ।