Connect with us

Punjab

ਚੰਡੀਗੜ੍ਹ ‘ਚ ਸ਼ੋਅ ਲੱਗਣ ਤੋਂ ਪਹਿਲਾਂ ਗਾਇਕ ਕਰਨ ਔਜਲਾ ਸਾਹਮਣੇ ਖੜ੍ਹੀ ਹੋਈ ਨਵੀਂ ਮੁਸੀਬਤ

Published

on

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦਾ 7 ਦਸੰਬਰ ਨੂੰ ਚੰਡੀਗੜ੍ਹ ਵਿੱਚ ਸ਼ੋਅ ਹੋਣਾ ਹੈ। ਪਰ ਇਸ ਸ਼ੋਅ ਤੋਂ ਪਹਿਲਾਂ ਹੀ ਕਰਨ ਔਜਲਾ ਸਾਹਮਣੇ ਨਵੀਂ ਸਮੱਸਿਆ ਆਣ ਖੜ੍ਹੀ ਹੋਈ ਹੈ। ਦਰਅਸਲ ਕਰਨ ਔਜਲਾ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਹ ਸ਼ਿਕਾਇਤ ਪ੍ਰੋਫੈਸਰ ਪੰਡਿਤਰਾਓ ਧਰਨੇਵਰ ਨੇ ਆਨਲਾਈਨ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਕਰਨ ਔਜਲਾ ਦੇ ਗੀਤ ਸ਼ਰਾਬ, ਨਸ਼ਿਆਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਦੇ ਹਨ। ਉਸ ਨੇ ਮੰਗ ਕੀਤੀ ਹੈ ਕਿ ਉਹ ਸ਼ੋਅ ਦੌਰਾਨ ਚਿੱਟਾ ਕੁੜਤਾ, ਅਧੀਆ, ਕੁਝ ਦਿਨ, ਸ਼ਰਾਬ 2, ਗੈਂਗਸਟਾ ਅਤੇ ਬੰਦੂਕ ਵਰਗੇ ਗੀਤ ਨਾ ਗਾਉਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕਰਨ ਔਜਲਾ ਨੇ ਸਟੇਜ ‘ਤੇ ਇਹ ਗੀਤ ਗਾਏ ਤਾਂ ਉਹ ਐੱਸਐੱਸਪੀ ਅਤੇ ਡੀਜੀਪੀ ਚੰਡੀਗੜ੍ਹ ਖ਼ਿਲਾਫ਼ ਅਦਾਲਤ ਦੀ ਮਾਣਹਾਨੀ ਦਾ ਕੇਸ ਦਰਜ ਕਰਵਾਉਣਗੇ।

ਚੰਡੀਗੜ੍ਹ ‘ਚ 7 ਦਸੰਬਰ ਨੂੰ ਲੱਗਣਾ ਹੈ ਕਰਨ ਔਜਲਾ ਦਾ ਸ਼ੋਅ-

ਕਰਨ ਔਜਲਾ ਦਾ 7 ਦਸੰਬਰ ਨੂੰ ਚੰਡੀਗੜ੍ਹ ਵਿਚ ‘ਇਟਸ ਆਲ ਏ ਡਰੀਮ’ ਨਾਮ ਦਾ ਇੱਕ ਸ਼ੋਅ ਹੈ। ਇਹ ਸ਼ੋਅ ਸ਼ਾਮ 6 ਵਜੇ ਤੋਂ ਹੈ। ਸ਼ੋਅ ਚਾਰ ਘੰਟੇ ਚੱਲੇਗਾ। ਪੰਡਿਤ ਪੰਡਿਤਰਾਓ ਧਰਨੇਵਰ ਨੇ ਇਸ ਸਬੰਧੀ ਆਪਣੀ ਆਵਾਜ਼ ਉਠਾਈ ਹੈ। ਉਸ ਦਾ ਕਹਿਣਾ ਹੈ ਕਿ ਅਜਿਹੇ ਗੀਤਾਂ ਦਾ ਨੌਜਵਾਨਾਂ ’ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਕਰਨ ਔਜਲਾ ਨੂੰ ਬੁਲਾ ਕੇ ਇਨ੍ਹਾਂ ਗੀਤਾਂ ਨੂੰ ਯੂ-ਟਿਊਬ ਤੋਂ ਹਟਾਉਣਾ ਚਾਹੀਦਾ ਹੈ। ਜਦੋਂ ਕਿ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਪੱਸ਼ਟ ਹੁਕਮ ਦਿੱਤੇ ਗਏ ਹਨ।

ਦਿਲਜੀਤ ਖ਼ਿਲਾਫ਼ ਵੀ ਕਰਵਾਈ ਸੀ ਸ਼ਿਕਾਇਤ
ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਕਰਨ ਔਜਲਾ ਦੇ ਗੀਤਾਂ ‘ਤੇ ਸਵਾਲ ਉਠਾਏ ਗਏ ਹਨ। ਇਸ ਤੋਂ ਪਹਿਲਾਂ ਵੀ ਪੰਡਿਤਰਾਓ ਧਰਨੇਵਰ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਤੇਲੰਗਾਨਾ ਸਰਕਾਰ ਨੇ ਦਿਲਜੀਤ ਨੂੰ ਨੋਟਿਸ ਜਾਰੀ ਕੀਤਾ ਸੀ।