Uncategorized
ਸ਼੍ਰੇਆ ਘੋਸ਼ਾਲ ਨੇ ਆਪਣੇ ਬੇਬੀ ਬੰਪ ਨਾਲ ਸ਼ੇਅਰ ਕੀਤੀ ਇੰਸਟਾਗ੍ਰਾਮ ਤੇ ਤਸਵੀਰ

ਬਾਲੀਵੁੱਡ ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਬੇਬੀ ਬੰਪ ਨਾਲ ਸ਼ੇਅਰ ਕੀਤੀ ਫੋਟੋ। ਉਨ੍ਹਾਂ ਨੇ ਆਪਣੇ ਫੈਨਜ਼ ਨਾਲ ਇਹ ਪਿਆਰੀ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ। ਸ਼੍ਰੇਆ ਪਹਿਲੀ ਵਾਰ ਮਾਂ ਬਣਨ ਵਾਲੀ ਹੈ, ਫੋਟੋ ‘ਚ ਉਨ੍ਹਾਂ ਦੇ ਚੇਹਰੇ ਤੇ ਖੁਸ਼ੀ ਖੂਬ ਨਜ਼ਰ ਆ ਰਹੀ ਹੈ। ਸ਼੍ਰੇਆ ਨੇ ਕਈ ਮਸ਼ਹੂਰ ਫਿਲਮਾਂ ‘ਚ ਕਈ ਹਿੱਟ ਗਾਣੇ ਗਾਏ ਹਨ। ਮਸ਼ਹੂਰ ਬਾਲੀਵੁੱਡ ਸਿੰਗਰਾਂ ‘ਚੋਂ ਇਕ ਨਾਮ ਹੈ ਸ਼੍ਰੇਆ ਘੋਸ਼ਾਲ। ਸ਼੍ਰੇਆ ਨੇ ਪ੍ਰੈਗਨੇਸੀ ਦੀ ਜਦੋਂ ਤੋਂ ਪੋਸਟ ਸ਼ੇਅਰ ਕੀਤੀ ਹੈ ਉਦੋਂ ਤੋਂ ਉਹ ਚਰਚਾ ‘ਚ ਹੈ।
ਉਹ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨੇ ਕੋਈ ਪੋਸਟ ਆਪਣੇ ਫੈਂਨਜ਼ ਲਈ ਸ਼ੇਅਰ ਕਰਦੀ ਰਹਿੰਦੀ ਹੈ। ਸ਼ੇਆ ਨੇ ਫੋਟੋ ਨੂੰ ਕੈਪਸ਼ਨ ਦਿੰਦੀਆਂ ਲੋਕਾਂ ਤੋਂ ਪਿਆਰ ਦੇ ਆਸ਼ਰਿਵਾਦ ਦੀ ਗੁਜ਼ਾਰਿਸ਼ ਕੀਤੀ। ਉਸ ਨੇ ਆਪਣੇ ਬੇਬੀ ਦਾ ਨਾਮ ਸ਼ੇਆਦਿੱਤਿਆ ਦੱਸਦੇ ਹੋਏ ਲਿਖਿਆ ਕਿ ਮੈਂ ਬਹੁਤ ਖ਼ੁਸ਼ੀ ਮਹਿਸੂਸ ਕਰ ਰਹੀ ਹਾਂ ਤੁਹਾਡੇ ਸਭ ਨਾਲ ਇਹ ਖ਼ਬਰ ਸ਼ੇਅਰ ਕਰਦੇ ਹੋਏ। ਸ਼੍ਰੇਆ ਦੀ ਤਸਵੀਰ ਤੇਜ਼ੀ ਨਾਲ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਉਨ੍ਹਾਂ ਦੇ ਫੈਨਜ਼ ਸ਼੍ਰੇਆ ਦੀ ਇਹ ਪੋਸਟ ਕਾਫ਼ੀ ਪਸੰਦ ਕਰ ਰਹੇ ਹਨ। ਉਨ੍ਹਾਂ ਦੀ ਤਸਵੀਰ ਤੇ ਬਹੁਤ ਲਾਇਕ ਤੇ ਕੰਮੇਂਟ ਆ ਰਹੇ ਹਨ। ਬਾਲੀਵੁੱਡ ਆਦਾਕਾਰ ਤੇ ਮਸ਼ਹੂਰ ਸੰਗੀਤਕਾਰ ਉਨ੍ਹਾਂ ਦੇ ਬੇਬੀ ਬੰਪ ਦੀ ਤਸਵੀਰ ਨੂੰ ਪਸੰਦ ਤੇ ਕੰਮੇਂਟ ਕਰ ਰਹੇ ਹਨ।