Punjab
ਵੈਟ ਟ੍ਰਿਬਿਊਨਲ ਦੇ ਸਿੰਗਲ ਮੈਂਬਰ ਕੋਲ 17 ਜੂਨ ਤੋਂ ਬਾਅਦ ਨਵੇਂ ਚੇਅਰਮੈਨ ਦੀ ਨਿਯੁਕਤੀ ਤੱਕ ਟ੍ਰਿਬਿਊਨਲ ਦੇ ਕੰਮ ਕਰਨ ਦੀਆਂ ਸ਼ਕਤੀਆਂ ਹਨ।

ਚੰਡੀਗੜ੍ਹ: ਪੰਜਾਬ ਵੈਲਿਊ ਐਡਿਡ ਟੈਕਸ ਐਕਟ, 2005 ਦੇ ਸੈਕਸ਼ਨ 5(1) (ਸੀ) ਅਤੇ ਸੈਕਸ਼ਨ 5(2) ਦੇ ਅਨੁਸਾਰ, 17 ਜੂਨ, 2022 ਤੋਂ ਬਾਅਦ, ਧਾਰਾ 5(1) (ਸੀ) ਵਿੱਚ ਦਰਸਾਏ ਗਏ ਵੈਟ ਟ੍ਰਿਬਿਊਨਲ ਦੇ ਸਿੰਗਲ ਮੈਂਬਰ ਨਵੇਂ ਚੇਅਰਮੈਨ ਦੀ ਨਿਯੁਕਤੀ ਤੱਕ ਟ੍ਰਿਬਿਊਨਲ ਦੇ ਕੰਮ ਕਰਨ ਦੀਆਂ ਸ਼ਕਤੀਆਂ ਹਨ।
ਹੁਣ ਤੋਂ ਚੇਅਰਮੈਨ ਜਾਂ ਸਿੰਗਲ ਮੈਂਬਰ ਦੇ ਬੈਂਚ ਅੱਗੇ ਨਿਸ਼ਚਿਤ ਕੀਤੇ ਗਏ ਸਾਰੇ ਕੇਸ ਪੰਜਾਬ ਵੈਟ ਐਕਟ ਦੀ ਧਾਰਾ 5(2) ਦੇ ਅਧੀਨ ਟ੍ਰਿਬਿਊਨਲ ਦੇ ਮਾਨਯੋਗ ਸਿੰਗਲ ਮੈਂਬਰ ਦੁਆਰਾ ਉਠਾਏ ਜਾਣਗੇ। ਇਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ।