Haryana
CRIME: ਭੈਣ ਨੇ 12 ਸਾਲਾ ਭਰਾ ਦਾ ਗਲਾ ਘੁੱਟ ਕੀਤਾ ਕ+ਤ+ਲ, ਮੋਬਾਈਲ ਫੋਨ ਨੇ ਕਰਵਾਇਆ ਵੱਡਾ ਕਾਂਡ

ਫਰੀਦਾਬਾਦ: ਹਰਿਆਣਾ ਦੇ ਫਰੀਦਾਬਾਦ ‘ਚ 15 ਸਾਲਾ ਭੈਣ ਨੇ ਆਪਣੇ ਹੀ 12 ਸਾਲਾ ਭਰਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ । ਲਾਸ਼ ਨੂੰ ਮੰਜੇ ‘ਤੇ ਪਾ ਕੇ, ਉਸਨੂੰ ਚਾਦਰ ਨਾਲ ਢੱਕ ਦਿੱਤਾ। ਜਦੋਂ ਪੁਲਸ ਵੱਲੋਂ ਨੇ ਲੜਕੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਭਰਾ ਨੇ ਉਸ ਨੂੰ ਗੇਮ ਖੇਡਣ ਲਈ ਮੋਬਾਈਲ ਨਹੀਂ ਦਿੱਤਾ ਸੀ, ਇਸ ਲਈ ਉਸ ਨੇ ਉਸ ਦਾ ਕਤਲ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਇਹ ਵੀ ਦੱਸਿਆ ਜਾ ਰਿਹਾ ਹੈ ਲੜਕੀ ਨੇ ਇਹ ਵੀ ਕਿਹਾ ਕਿ ਉਸ ਦੇ ਮਾਪੇ ਭਰਾ ਨੂੰ ਜ਼ਿਆਦਾ ਪਿਆਰ ਕਰਦੇ ਸਨ। ਗੇਮ ਖੇਡਣ ਲਈ ਹਮੇਸ਼ਾ ਹੀ ਉਸ ਨੂੰ ਮੋਬਾਈਲ ਦਿੰਦੇ ਸਨ । ਜੇ ਮੈਂ ਮੋਬਾਈਲ ਮੰਗਦੀ ਜਾਂ ਗੇਮ ਖੇਡਦੀ ਤਾਂ ਉਹ ਮੈਨੂੰ ਝਿੜਕਦੇ ਸਨ।
ਭਰਾ ਦੇ ਕਤਲ ਦੀ ਪੜੋ ਸੀਰੀਅਲ ਕਹਾਣੀ…
ਪੀੜਤ ਪਰਿਵਾਰ ਫਰੀਦਾਬਾਦ ਦੇ ਕੋਲੀਵਾੜਾ ਵਿੱਚ ਰਹਿੰਦਾ ਹੈ। ਵੀਰਵਾਰ ਨੂੰ ਯਾਨੀ ਕਿ ਅੱਜ ਮਾਤਾ-ਪਿਤਾ ਕੰਮ ‘ਤੇ ਗਏ ਸਨ। ਪੁੱਤਰ ਤੇ ਬੇਟੀ ਪਿੱਛੋਂ ਘਰ ਦੇ ਵਿੱਚ ਇਕੱਲੇ ਰਹਿ ਗਏ ਸਨ । ਮ੍ਰਿਤਕ ਦੀ ਮਾਂ ਨੇ ਦੱਸਿਆ- ਸ਼ਾਮ ਨੂੰ ਜਦੋਂ ਉਹ ਕੰਮ ਤੋਂ ਵਾਪਸ ਆਈ ਤਾਂ ਬੇਟਾ ਮੰਜੇ ‘ਤੇ ਲੇਟਿਆ ਹੋਇਆ ਸੀ। ਅਸੀਂ ਸੋਚਿਆ ਕਿ ਪੁੱਤਰ ਸੌਂ ਰਿਹਾ ਹੋਵੇਗਾ ਹੈ। ਜਦੋਂ ਉਹ ਕਾਫੀ ਦੇਰ ਤੱਕ ਨਾ ਉਠਿਆ ਤਾਂ ਉਨ੍ਹਾਂ ਨੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਬੱਚੇ ਦੀ ਗਰਦਨ ‘ਤੇ ਕੁਝ ਨਿਸ਼ਾਨ ਦੇਖੇ ਗਏ ਹਨ। ਸ਼ੱਕ ਹੋਇਆ। ਉਦੋਂ ਤੱਕ ਇਹ ਦੇਖ ਕੇ ਆਸਪਾਸ ਦੇ ਲੋਕ ਵੀ ਇਕੱਠੇ ਹੋ ਗਏ।
ਪੁੱਤਰ ਦੀ ਗਰਦਨ ‘ਤੇ ਨਿਸ਼ਾਨ ਦੇਖ ਕੇ ਉਸ ਨੇ ਬੇਟੀ ਨੂੰ ਬੁਲਾਇਆ। ਬੇਟੀ ਨੇ ਕਿਹਾ ਕਿ ਉਸ ਨੂੰ ਕੁਝ ਨਹੀਂ ਪਤਾ। ਉਸ ਨੇ ਕਿਸੇ ਨੂੰ ਇੱਥੇ ਆਉਂਦੇ-ਜਾਂਦੇ ਵੀ ਨਹੀਂ ਦੇਖਿਆ। ਉਸਨੂੰ ਨਹੀਂ ਪਤਾ ਕਿ ਉਸਦੇ ਭਰਾ ਨੂੰ ਕੀ ਹੋ ਗਿਆ ਹੈ?
ਮਾਪਿਆਂ ਨੂੰ ਸ਼ੱਕ ਸੀ ਕਿ ਉਨ੍ਹਾਂ ਦੇ ਪੁੱਤਰ ਨਾਲ ਕੁਝ ਗਲਤ ਹੋਇਆ ਹੈ। ਉਸ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਪੁਲਿਸ ਨੇ ਘਰ ਦੀ ਤਲਾਸ਼ੀ ਲਈ। ਘਰ ਵਿੱਚ ਬਾਹਰੀ ਵਿਅਕਤੀਆਂ ਦੇ ਦਾਖਲ ਹੋਣ ਦਾ ਕੋਈ ਵੀ ਸਬੂਤ ਨਹੀਂ ਮਿਲਿਆ। ਪੁਲਿਸ ਨੂੰ ਭੈਣ ‘ਤੇ ਵੀ ਸ਼ੱਕ ਸੀ।
ਭੈਣ ਪਹਿਲਾਂ ਇਨਕਾਰ ਕਰਦੀ ਰਹੀ, ਫਿਰ ਕਤਲ ਕਬੂਲ ਲਿਆ
ਪਹਿਲਾਂ ਤਾਂ ਲੜਕੀ ਕਤਲ ਤੋਂ ਇਨਕਾਰ ਕਰਦੀ ਰਹੀ। ਪੁਲਸ ਨੇ ਦਿਖਾਈ ਸਖਤੀ ਤਾਂ ਉਸ ਨੇ ਕਿਹਾ- ਭਰਾ ਮੋਬਾਈਲ ‘ਤੇ ਗੇਮ ਖੇਡ ਰਿਹਾ ਸੀ। ਜਦੋਂ ਮੈਂ ਪੁੱਛਿਆ ਤਾਂ ਪਹਿਲਾਂ ਕਿਹਾ ਕੁਝ ਸਮੇਂ ਬਾਅਦ ਦੇਣਾ। ਬਾਅਦ ਵਿੱਚ ਵੀ ਉਸ ਨੇ ਮੋਬਾਈਲ ਨਹੀਂ ਦਿੱਤਾ। ਗੁੱਸੇ ਵਿੱਚ, ਮੈਂ ਆਪਣੇ ਭਰਾ ਦਾ ਗਲਾ ਘੁੱਟ ਦਿੱਤਾ।