Connect with us

Uncategorized

ਬੇਆਦਬੀ ਮਾਮਲਿਆ ਦੀ ਜਾਂਚ ਕਰ ਰਹੀ SIT ਪੁਹੰਚੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ

Published

on

SIT.jpg1

ਫਰੀਦਕੋਟ : ਬੇਅਦਬੀ ਮਾਮਲੇ ਨਾਲ ਜੁੜੇ ਤਿੰਨ ਮਾਮਲੇ ਜਿਨ੍ਹਾਂ ਵਿਚੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਸਰੂਪ ਚੋਰੀ ਮਾਮਲਾ, ਪੋਸਟਰ ਮਾਮਲਾ ਅਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਆਈ ਜੀ ਬਾਰਡਰ ਰੇਂਜ ਐਸ ਪੀ ਐੱਸ ਪਰਮਾਰ ਦੀ ਅਗਵਾਈ ਵਾਲੀ ਐਸਆਈਟੀ ਟੀਮ ਅੱਜ ਪਿੰਡ  ਬੁਰਜ ਜਵਾਹਰ ਸਿੰਘ ਵਾਲਾ ਪਹੁੰਚੀ ਜਿਥੇ ਉਨ੍ਹਾਂ ਵੱਲੋਂ ਪਿੰਡ ਵਾਸੀਆਂ ਨਾਲ਼ ਗੱਲਬਾਤ ਕੀਤੀ ਅਤੇ ਇਸ ਮਾਮਲੇ ਸਬੰਧੀ ਅਗਰ ਕਿਸੇ ਨੂੰ ਕੋਈ ਜਾਣਕਰੀ ਹੋਵੇ ਉਸ ਨੂੰ ਸਾਂਝਾ ਕਰਨ ਦੀ ਅਪੀਲ ਕੀਤੀ।ਨਾਲ ਹੀ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜੇਕਰ ਕੋਈ ਗੁਪਤ ਰੂਪ ਚ ਵੀ ਕੋਈ ਜਾਣਕਰੀ ਦੇਣੀ ਚਾਉਦਾ ਹੈ ਤਾਂ ਉਹ ਨਿੱਜੀ ਤੌਰ ਤੇ ਮਿਲ ਕੇ ਆਪਣੀ ਜਾਣਕਾਰੀ ਸਾਂਝੀ ਕਰ ਸਕਦਾ ਹੈ।

ਮੀਡਿਆ ਨਾਲ ਗੱਲ ਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਜਾਂਚ ਦੌਰਾਨ ਦੋ ਮਾਮਲਿਆ ਦੀ ਤਫਾਸ਼ੀਸ ਕਰ ਚਲਾਣ ਅਦਾਲਤ ਪੇਸ਼ ਕੀਤੇ ਜਾ ਚੁਕੇ ਹਨ ਅਤੇ ਤੀਜੇ ਮਾਮਲੇ ਚ ਵੀ ਜਲਦ ਚਲਾਣ ਅਦਾਲਤ ਚ ਪੇਸ਼ ਕਰ ਦਿੱਤਾ ਜਵੇਗਾ।ਹੁਣ ਤੱਕ ਇਸ ਮਾਮਲੇ ਚ ਛੇ ਆਰੋਪੀ ਅਦਾਲਤ ਪੇਸ਼ ਕੀਤੇ ਜਾ ਚੁੱਕੇ ਹਨ ਜਦ ਕਿ ਨੈਸ਼ਨਲ ਕਮੇਟੀ ਦੇ ਤਿੰਨ ਮੈਂਬਰ ਭਗੋੜਾ ਕਰਾਰ ਦਿੱਤੇ ਜਾ ਚੁਕੇ ਹਨ ਜਿਨ੍ਹਾਂ ਨੂੰ ਬਾਕੀ ਦੋ ਮਾਮਲਿਆ ਚ ਵੀ ਭਗੋੜਾ ਕਰਾਰ ਅਦਾਲਤ ਵੱਲੋਂ ਦਵਾਇਆ ਜਾਨ ਦੀ ਪ੍ਰਕਿਰਿਆ ਚਲ ਰਹੀ ਹੈ ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੋ ਸਰੂਪ ਚੋਰੀ ਮਾਮਲੇ ਚ ਡੇਰਾ ਮੁਖੀ ਨੂੰ ਨਾਮਜ਼ਦ ਕੀਤਾ ਗਿਆ ਸੀ ਉਸ ਨੂੰ ਇਸ ਮਾਮਲੇ ਚੋ ਬਾਹਰ ਨਹੀਂ ਕੱਢਿਆ ਗਿਆ।