National
ਕੌਣ ਹੈ ਰਾਬਰਟ ਫਿਕੋ, ਜਿਸ ਨੇ 5 ਸਾਲ ਜੇਲ੍ਹ ਕੱਟਣ ਤੋਂ ਬਾਅਦ ਚੋਣ ਜਿੱਤੀ? ਹਮਲੇ ਪਿੱਛੇ ਕੀ ਹੈ ਕਾਰਨ
ਯੂਰਪੀ ਦੇਸ਼ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰਾਬਰਟ ਫਿਕੋ ‘ਤੇ ਬੁੱਧਵਾਰ (15 ਮਈ) ਨੂੰ 71 ਸਾਲਾ ਹਮਲਾਵਰ ਨੇ ਜਾਨਲੇਵਾ ਹਮਲਾ ਕਰ ਦਿੱਤਾ । ਹਮਲਾਵਰ ਨੇ ਉਨ੍ਹਾਂ ‘ਤੇ ਪੰਜ ਗੋਲੀਆਂ ਚਲਾਈਆਂ, ਜਿਨ੍ਹਾਂ ‘ਚੋਂ ਇਕ ਢਿੱਡ ‘ਚ ਲੱਗੀ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਪ੍ਰਧਾਨ ਮੰਤਰੀ ਹੈਂਡਲੋਵਾ ਕਸਬੇ ਵਿਚ ਇਕ ਸੱਭਿਆਚਾਰਕ ਹਾਲ ਦੇ ਬਾਹਰ ਭਾਸ਼ਣ ਦੇ ਰਹੇ ਸਨ। ਪੁਲਿਸ ਨੇ ਹਮਲਾਵਰ ਨੂੰ ਫੜ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਜਾਰੀ ਹੈ। ਇਹ ਹਮਲਾ ਰਾਜਧਾਨੀ ਬ੍ਰਾਤੀਸਲਾਵਾ ਤੋਂ ਕਰੀਬ 180 ਕਿਲੋਮੀਟਰ ਦੂਰ ਹੈਂਡਲੋਵਾ ਕਸਬੇ ਵਿਚ ਹੋਇਆ। ਪ੍ਰਧਾਨ ਮੰਤਰੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਸਾਢੇ ਤਿੰਨ ਘੰਟੇ ਤਕ ਸਰਜਰੀ ਹੋਈ।
ਪ੍ਰਧਾਨ ਮੰਤਰੀ ਤੇ ਹਮਲੇ ਮਗਰੋਂ ਦੇਸ਼ਾਂ ਵਿਦੇਸ਼ਾਂ ਦੀਆਂ ਸਖਸ਼ੀਅਤਾਂ ਨੇ ਜਾਣੋ ਕੀ ਕਿਹਾ
ਸਲੋਵਾਕੀਆ ਦੇ ਡਿਪਟੀ ਪੀਐਮ ਥਾਮਸ ਤਾਰਾਬਾ ਨੇ ਕਿਹਾ, ‘ਫਿਕੋ ਦਾ ਆਪਰੇਸ਼ਨ ਹੋਇਆ ਹੈ ਅਤੇ ਮੈਨੂੰ ਉਮੀਦ ਹੈ ਕਿ ਉਹ ਇਸ ਹਮਲੇ ਤੋਂ ਉਭਰਨਗੇ। ਫਿਲਹਾਲ ਉਨ੍ਹਾਂ ਦੀ ਜਾਨ ਖਤਰੇ ਤੋਂ ਬਾਹਰ ਹੈ’।
ਸਲੋਵਾਕੀਆ ਦੀ ਰਾਸ਼ਟਰਪਤੀ ਜ਼ੁਜ਼ਾਨਾ ਕੈਪਟੋਵਾ ਨੇ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਬੇਰਹਿਮ ਦੱਸਿਆ ਅਤੇ ਪ੍ਰਧਾਨ ਮੰਤਰੀ ਫਿਕੋ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ਯੂਰਪੀ ਕਮਿਸ਼ਨ ਦੇ ਮੁਖੀ ਨੇ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਕ ਪੋਸਟ ਵਿਚ ਲਿਖਿਆ ਕਿ ਸਾਡੇ ਸਮਾਜ ਵਿਚ ਅਜਿਹੀ ਹਿੰਸਾ ਲਈ ਕੋਈ ਥਾਂ ਨਹੀਂ ਹੈ। ਅਜਿਹੇ ਹਮਲੇ ਲੋਕਤੰਤਰ ਵਿਚ ਸਾਡੀ (ਸਰਕਾਰ) ਦੀ ਭਲਾਈ ਨੂੰ ਕਮਜ਼ੋਰ ਕਰਦੇ ਹਨ।
PM ਮੋਦੀ ਨੇ ਕਿਹਾ, “ਸਲੋਵਾਕੀਆ ਦੇ ਪ੍ਰਧਾਨ ਮੰਤਰੀ, ਸ਼੍ਰੀ ਰਾਬਰਟ ਫਿਕੋ ‘ਤੇ ਗੋਲੀਬਾਰੀ ਦੀ ਖਬਰ ‘ਤੇ ਡੂੰਘਾ ਸਦਮਾ ਹੈ। ਮੈਂ ਇਸ ਕਾਇਰਤਾਪੂਰਨ ਅਤੇ ਘਿਨਾਉਣੀ ਕਾਰਵਾਈ ਦੀ ਸਖ਼ਤ ਨਿੰਦਾ ਕਰਦਾ ਹਾਂ ਅਤੇ ਪ੍ਰਧਾਨ ਮੰਤਰੀ ਫਿਕੋ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਭਾਰਤ ਸਲੋਵਾਕੀਆ ਦੇ ਲੋਕਾਂ ਨਾਲ”ਇਕਜੁੱਟਤਾ ਵਿੱਚ ਖੜ੍ਹਾ ਹੈ।
ਕੌਣ ਹੈ ਰਾਬਰਟ ਫਿਕੋ, ਹਮਲੇ ਪਿੱਛੇ ਕਿਹੜੇ ਕਾਰਨਾ ਦਾ ਅੰਦੇਸ਼ਾ
- ਫਿਕੋ 2006 ਤੋਂ 2010 ਅਤੇ 2012 ਤੋਂ 2018 ਤੱਕ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰਹੇ। ਇਸ ਦੇ ਨਾਲ ਹੀ ਉਹ ਸਲੋਵਾਕੀਆ ਦੇ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ।
- 5 ਸਾਲ ਜੇਲ੍ਹ ਵਿਚ ਬਿਤਾਉਣ ਤੋਂ ਬਾਅਦ ਪਿਛਲੇ ਸਾਲ ਫਿਕੋ ਨੇ ਇੱਕ ਵਾਰ ਫਿਰ 30 ਸਤੰਬਰ 2023 ਨੂੰ ਸਲੋਵਾਕੀਆ ਵਿੱਚ ਸੰਸਦੀ ਚੋਣਾਂ ਜਿੱਤੀਆਂ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਪੱਛਮ ਵਿਰੋਧੀ ਮੁੱਦਿਆਂ ‘ਤੇ ਚੋਣ ਲੜੀ ਸੀ। ਇਸ ਤੋਂ ਬਾਅਦ ਉਹ ਵਿਵਾਦਾਂ ‘ਚ ਰਹਿਣ ਲੱਗਾ।
- ਫਿਕੋ ‘ਤੇ ਪੱਤਰਕਾਰਾਂ ‘ਤੇ ਹਮਲਿਆਂ ਨੂੰ ਉਕਸਾਉਣ ਦਾ ਵੀ ਦੋਸ਼ ਹੈ। 2022 ਵਿੱਚ, ਉਸਨੂੰ ਇੱਕ ਅਪਰਾਧਿਕ ਗਰੋਹ ਬਣਾਉਣ ਅਤੇ ਆਪਣੀ ਸ਼ਕਤੀ ਦੀ ਦੁਰਵਰਤੋਂ ਕਰਨ ਦਾ ਦੋਸ਼ੀ ਪਾਇਆ ਗਿਆ ਸੀ।
- 2018 ਵਿੱਚ, ਫਿਕੋ ਦੀ ਸਰਕਾਰ ਇਨ੍ਹਾਂ ਇਲਜ਼ਾਮ ਤੋਂ ਡਿੱਗ ਗਈ ਕਿ ਖੋਜੀ ਪੱਤਰਕਾਰ ਯੇਨ ਕੁਚਿਕ ਅਤੇ ਉਸਦੀ ਮੰਗੇਤਰ ਦੀ ਹੱਤਿਆ ਕਰ ਦਿੱਤੀ ਗਈ ਸੀ। ਯੇਨ ਟੈਕਸ ਧੋਖਾਧੜੀ ਨਾਲ ਜੁੜੀ ਇਕ ਰਿਪੋਰਟ ‘ਤੇ ਕੰਮ ਕਰ ਰਿਹਾ ਸੀ, ਜਿਸ ‘ਚ ਕਈ ਹਾਈ ਪ੍ਰੋਫਾਈਲ ਸਿਆਸਤਦਾਨਾਂ ਦੀ ਸ਼ਮੂਲੀਅਤ ਸਾਹਮਣੇ ਆਈ ਸੀ।
- FICO ਨੇ 2023 ਵਿੱਚ ਪ੍ਰਧਾਨ ਮੰਤਰੀ ਬਣਦੇ ਹੀ ਯੂਕਰੇਨ ਨੂੰ ਮਿਲਟਰੀ ਸਹਾਇਤਾ ਉੱਤੇ ਪਾਬੰਦੀ ਲਗਾ ਦਿੱਤੀ ਸੀ। ਇਸ ਕਾਰਨ ਹਜ਼ਾਰਾਂ ਲੋਕਾਂ ਨੇ ਉਸ ਦੇ ਖਿਲਾਫ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਉਹ ਵਾਰ-ਵਾਰ ਰੂਸ ਦਾ ਸਮਰਥਨ ਕਰਦੇ ਨਜ਼ਰ ਆਏ। ਫਿਕੋ ਨੇ ਰੂਸ-ਯੂਕਰੇਨ ਯੁੱਧ ਲਈ ਨਾਟੋ ਅਤੇ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ। ਪੱਛਮੀ ਦੇਸ਼ ਫਿਕੋ ‘ਤੇ ਸ਼ਰਨਾਰਥੀ ਵਿਰੋਧੀ ਅਤੇ LGBTQ ਵਿਰੋਧੀ ਹੋਣ ਦਾ ਦੋਸ਼ ਲਗਾਉਂਦੇ ਹਨ।
ਹਮਲਾਵਰ ਸਾਹਿਤਕ ਕਲੱਬ ਦਾ ਸੰਸਥਾਪਕ ਹੈ
ਸਲੋਵਾਕ ਮੀਡੀਆ ਮੁਤਾਬਕ ਹਮਲਾਵਰ ਜੁਰਾਜ ਸਿੰਟੂਲਾ ਲੇਵਿਸ ਦਾ ਰਹਿਣ ਵਾਲਾ ਹੈ। ਉਹ ਦੁਹਾ ਲਿਟਰੇਰੀ ਕਲੱਬ ਦੇ ਸੰਸਥਾਪਕ ਹਨ। ਉਸ ਦੀਆਂ ਕਵਿਤਾਵਾਂ ਦੇ ਤਿੰਨ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਉਹ ਸਲੋਵਾਕ ਰਾਈਟਰਜ਼ ਐਸੋਸੀਏਸ਼ਨ ਦਾ ਮੈਂਬਰ ਵੀ ਹੈ।
ਕਿਵੇਂ ਕੀਤਾ ਹਮਲਾ ?
ਹਮਲੇ ਤੋਂ ਬਾਅਦ ਹਮਲਾਵਰ ਨੂੰ ਪੀਐਮ ਰਾਬਰਟ ਫਿਕੋ ਦੇ ਸੁਰੱਖਿਆ ਅਧਿਕਾਰੀਆਂ ਅਤੇ ਆਸ ਪਾਸ ਖੜ੍ਹੇ ਲੋਕਾਂ ਨੇ ਦਬੋਚ ਲਿਆ ਹਮਲਾਵਰ ਦੀ ਪਹਿਚਾਣ 71 ਸਾਲ ਦੇ ਜੁਰਾਜ ਸਿੰਟੂਲਾ ਦੇ ਰੂਪ ਵਿੱਚ ਕੀਤੀ ਗਈ ਹੈ। ਜੁਰਾਜ ਸਿੰਟੂਲਾ ਕਥਿਤ ਤੌਰ ਤੇ ਕਵੀ ਅਤੇ ਸਲੋਵਾਕ ਐਸੋਸੀਏਸ਼ਨ ਆਫ਼ ਰਾਈਟਰਸ ਦੇ ਸੰਸਥਾਪਕ ਦੇ ਨਾਲ ਵਿਰੋਧੀ ਪ੍ਰੋਗਰੈਸਿਵ ਸਲੋਵਾਕੀਆ ਪਾਰਟੀ ਦਾ ਸਮਰੱਥਕ ਹੈ। ਉਸ ਨੇ ਪ੍ਰਧਾਨ ਮੰਤਰੀ ਤੇ ਹਮਲੇ ਦੇ ਵਾਸਤੇ ਲਾਈਸੈਂਸੀ ਬੰਦੂਕ ਦਾ ਇਸਤੇਮਾਲ ਕੀਤਾ। CNN ਦੀ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਹੈਂਡਲੋਵਾ ਵਿੱਚ ਆਫ਼ ਸਾਈਟ ਸਰਕਾਰੀ ਮੀਟਿੰਗ ਤੋਂ ਬਾਅਦ ਜਦੋਂ ਸ਼ੂਟਿੰਗ ਹੋਈ ਸੀ ਉਦੋਂ ਹਮਲਾਵਰ ਲੋਕਾਂ ਦੇ ਇੱਕ ਛੋਟੇ ਜਿਹੇ ਗਰੁੱਪ ਵਿੱਚ ਵੜ ਕੇ ਅੱਗੇ ਆ ਗਿਆ ਇਸ ਗਰੁੱਪ ਦੇ ਲੋਕ ਪ੍ਰਧਾਨ ਮੰਤਰੀ ਰਾਬਰਟ ਫੀਕੋ ਦਾ ਸਵਾਗਤ ਕਰਨ ਦੇ ਲਈ ਪਹਿਲਾਂ ਤੋਂ ਇੰਤਜ਼ਾਰ ਕਰ ਰਹੇ ਸੀ।