Punjab
ਪਠਾਨਕੋਟ ਵਿੱਚ ਇੰਨੇ ਅਵਾਰਾ ਕੁੱਤਿਆਂ ਨੂੰ ਫੜ ਕੇ ਕੀ ਕੀਤਾ ਜਾਵੇਗਾ ?
ਕੁੱਤਿਆਂ ਦਾ ਇਲਾਜ਼ ਤਾਂ ਕੀਤਾ ਹੀ ਜਾਵੇਗਾ ਨਾਲ ਹੀ ਉਨਾਂ ਦੀ ਨਸਬੰਦੀ ਕਰਕੇ ਐਂਟੀ ਰੇਬਿਜ ਇੰਜੈਕਸ਼ਨ ਵੀ ਲਗਾਏ ਜਾਣਗੇ

ਅਵਾਰਾ ਕੁੱਤਿਆਂ ਲਈ ਬਣੇਗਾ ਪਠਾਨਕੋਟ ਸੈਂਟਰ
ਕੁੱਤਿਆਂ ਦਾ ਕੀਤਾ ਜਾਵੇਗਾ ਇਲਾਜ਼ ਤੇ ਨਸਬੰਦੀ
ਗਲੀ-ਮੁਹੱਲੇ ਅਤੇ ਸੜਕਾਂ ਤੋਂ ਫੜੇ ਜਾਣਗੇ ਕੁੱਤੇ
ਪਠਾਨਕੋਟ,3 ਸਤੰਬਰ :(ਮੁਕੇਸ਼ ਸੈਣੀ) ਪਾਲਤੂ ਕੁੱਤੇ ਨੂੰ ਜਿੱਥੇ ਵਫ਼ਾਦਾਰ ਮੰਨਿਆ ਜਾਂਦਾ ਹੈ ਅਤੇ ਉਹ ਕਈ ਵਾਰ ਆਪਣੇ ਮਲਿਕ ਨੂੰ ਵੱਡੀ ਮੁਸ਼ਕਿਲ ਤੋਂ ਬਚਾਉਂਦੇ ਹਨ,ਉੱਥੇ ਹੀ ਕੁਝ ਅਵਾਰਾ ਕੁੱਤੇ ਗਲੀਆਂ-ਬਜ਼ਾਰਾਂ ਅਤੇ ਸੜਕਾਂ ਤੇ ਘੁੰਮਦੇ ਲੋਕਾਂ ਦਾ ਨੁਕਸਾਨ ਕਰਦੇ ਹਨ। ਸੜਕਾਂ ਤੇ ਬਹੁਤ ਸਾਰੀਆਂ ਦੁਰਘਟਨਾਵਾਂ ਇਹਨਾਂ ਅਵਾਰਾ ਕੁੱਤਿਆਂ ਕਰਕੇ ਘਟ ਜਾਂਦੀਆਂ ਹਨ। ਪਰ ਪਠਾਨਕੋਟ ਵਿੱਚ ਇਹਨਾਂ ਕੁੱਤਿਆਂ ਨੂੰ ਲੈ ਕੇ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ,ਜਿੱਥੇ ਸ਼ਹਿਰ ਵਿੱਚੋਂ ਇਹਨਾਂ ਆਤੰਕ ਵੀ ਘਟੇਗਾ ਅਤੇ ਦੂਜਾ ਇਹਨਾਂ ਦੀ ਚੰਗੀ ਦੇਖ ਵੀ ਹੋ ਸਕੇਗੀ। ਪਠਾਨਕੋਟ ਨਗਰ ਨਿਗਮ ਇਸ ਮੁਹਿੰਮ ਵਿੱਚ ਮੁਹੱਲਿਆਂ ਤੇ ਬਜਾਰਾਂ ਦੀਆ ਸੜਕਾਂ ਉੱਪਰ ਘੁੰਮ ਰਹੇ ਅਵਾਰਾ ਕੁੱਤਿਆਂ ਨੂੰ ਨਗਰ ਨਿਗਮ ਵੱਲੋਂ ਫੜਿਆ ਜਾਵੇਗਾ ਅਤੇ ਉਨ੍ਹਾਂ ਲਈ ਪਠਾਨਕੋਟ ਦੇ ਪਿੰਡ ਮਨਵਾਲ ਵਿਚ ਬਣਾਏ ਸੈਂਟਰ ਦੇ ‘ਚ ਰੱਖਿਆ ਜਾਵੇਗਾ ਜਿੱਥੇ ਕਿ ਬਿਮਾਰ ਕੁੱਤਿਆਂ ਦਾ ਇਲਾਜ਼ ਤਾਂ ਕੀਤਾ ਹੀ ਜਾਵੇਗਾ ਨਾਲ ਹੀ ਉਨਾਂ ਦੀ ਨਸਬੰਦੀ ਕਰਕੇ ਐਂਟੀ ਰੇਬਿਜ ਇੰਜੈਕਸ਼ਨ ਵੀ ਲਗਾਏ ਜਾਣਗੇ। ਤਾਂਕਿ ਲੋਕਾਂ ਨੂੰ ਉਹਨਾਂ ਤੋਂ ਬਚਾਇਆ ਜਾ ਸਕੇ। ਅਵਾਰਾ ਕੁੱਤਿਆਂ ਦੀ ਜਨਮ ਗ੍ਰੋਥ ਨੂੰ ਰੋਕਣ ਲਈ ਕੁੱਤਿਆਂ ਦੇ ਬਣਾਏ ਇਸ ਸੈਂਟਰ ਦੀ ਡਿਪਟੀ ਕਮਿਸ਼ਨਰ ਸਯਮ ਅਗਰਵਾਲ ਨੇ ਰਿਬਨ ਕੱਟ ਕੇ ਸ਼ੁਰੂਆਤ ਕੀਤੀ।
Continue Reading