Punjab
ਪ੍ਰਸ਼ਾਦ ਖਾਣ ਨਾਲ ਕੁਝ ਲੋਕ ਹੋਏ ਬੀਮਾਰ, ਪੁਲਿਸ ਵੱਲੋ ਮੋਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਤਰਨਤਾਰਨ, 04 ਜੁਲਾਈ (ਪਵਨ ਸ਼ਰਮਾ): ਤਰਨ ਤਾਰਨ ਦੇ ਨੂਰਦੀ ਅੱਡਾ ਸਥਿਤ ਭਗਤ ਨਾਮ ਦੇਵ ਗੁਰਦਵਾਰਾ ਸਾਹਿਬ ਵਿਖੇ ਕਿਸੇ ਵਿਅਕਤੀ ਦੇ ਘਰ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵੱਧਿਆ ਪ੍ਰਸ਼ਾਦ ਲੈ ਜਾਣ ਸਮੇਂ ਕਿਸੇ ਸ਼ਰਾਰਤੀ ਵਿਅਕਤੀ ਵੱਲੋ ਪ੍ਰਸ਼ਾਦ ਵਿੱਚ ਜਹਿਰੀਲਾ ਪਦਾਰਥ ਮਿਲਾ ਦੇਣ ਦਾ ਮਾਮਲਾ ਸਾਹਮਣੇ ਆਇਆਂ ਹੈ। ਜਹਿਰੀਲਾ ਪ੍ਰਸ਼ਾਦ ਖਾਣ ਤੋ ਬਾਅਦ ਕੁਝ ਲੋਕਾਂ ਦੀ ਹਾਲਤ ਖਰਾਬ ਹੋਣ ਕਾਰਨ ਉਹਨਾਂ ਨੂੰ ਤੁਰੰਤ ਹਸਪਤਾਲਾਂ ਵਿੱਚ ਲੈ ਜਾਇਆਂ ਗਿਆ। ਤਿੰਨ ਵਿਅਕਤੀਆਂ ਦੀ ਹਾਲਤ ਜਿਆਦਾ ਖਰਾਬ ਹੋਣ ਕਾਰਨ ਡਾਕਟਰਾਂ ਵੱਲੋ ਉਹਨਾਂ ਨੂੰ ਸਿਵਲ ਹਸਪਤਾਲ ਤਰਨ ਤਾਰਨ ਤੋ ਗੁਰੂੂੂ ਨਾਨਕ ਹਸਪਤਾਲ ਅਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆਂ ਹੈ। ਘੱਟਣਾ ਦੀ ਸੂਚਨਾ ਮਿਲਦਿਆਂ ਵੱਡੀ ਗਿਣਤੀ ਵਿੱਚ ਲੋਕ ਅਤੇ ਪੁਲਿਸ ਗੁਰਦਵਾਰਾ ਸਾਹਿਬ ਵਿਖੇ ਪਹੁੰਚ ਗਏ। ਪੁਲਿਸ ਵੱਲੋ ਮੋਕੇ ਤੇ ਪਹੁੰਚ ਕੇ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਤੋ ਪੁੱਛਗਿੱਛ ਕਰਦਿਆਂ ਜਹਿਰੀਲੇ ਪ੍ਰਸ਼ਾਦ ਨੂੰ ਕਬਜੇ ਵਿੱਚ ਲੈ ਲਿਆ ਗਿਆਂ ਹੈ। ਗੁਰਦਵਾਰੇ ਦੇ ਗ੍ਰੰਥੀ ਸਿੰਘ ਨੇ ਦੱਸਿਆਂ ਕਿ ਮੁਹੱਲੇ ਵਿੱਚ ਰਘਬੀਰ ਸਿੰਘ ਨਾਮਕ ਵਿਅਕਤੀ ਦੀ ਮਾਤਾ ਦਾ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਨ ਤੇ ਪਰਿਵਾਰ ਵੱਲੋ ਉਹਨਾਂ ਨੂੰ ਪ੍ਰਸ਼ਾਦ ਤਿਆਰ ਕਰਨ ਲਈ ਰਸਦ ਲੈ ਕੇ ਦਿੱਤੀ ਸੀ। ਜਿਸ ਤੇ ਉਸ ਵੱਲੋ ਪ੍ਰਸ਼ਾਦ ਤਿਆਰ ਕਰਕੇ ਪਾਠ ਵਾਲੇ ਘਰ ਲੈ ਜਾਇਆਂ ਗਿਆਂ ਸੀ ਅਤੇ ਭੋਗ ਪਾਉਣ ਉਪਰੰਤ ਸਾਰੇ ਲੋਕਾਂ ਨੂੰ ਪ੍ਰਸ਼ਾਦ ਉਥੇ ਵੰਡਿਆਂ ਗਿਆ।
ਜਿਹਨਾਂ ਨੇ ਉਹ ਪ੍ਰਸ਼ਾਦ ਛੱਕਿਆ ਉਹ ਸਭ ਠੀਕ ਠੀਕ ਹਨ ਜਦ ਉਹ ਵੱਧਿਆਂ ਪ੍ਰਸ਼ਾਦ ਗੁਰਦਵਾਰਾ ਸਾਹਿਬ ਲੈ ਕੇ ਆਏ ਰਸਤੇ iੁਵੱਚ ਕਿਸੇ ਵੱਲੋ ਉਸ ਵਿੱਚ ਕੋਈ ਜਹਿਰੀਲੀ ਚੀਜ ਮਿਲਾ ਦਿੱਤੀ ਗਈ ਉਸ ਵੱਲੋ ਜਦੋ ਪ੍ਰਸ਼ਾਦ ਆਪਣੇ ਪੋਤਿਆਂ ਅਤੇ ਜਿਹਨਾਂ ਘਰ ਪਾਠ ਸੀ ਉਹਨਾਂ ਲੋਕਾਂ ਨੂੰ ਦਿੱਤਾ ਗਿਆ ਤਾਂ ਉਹਨਾਂ ਨੇ ਪ੍ਰਸ਼ਾਦ ਕੋੜਾ ਹੋਣ ਦੀ ਗੱਲ ਕਹੀ ਉਸ ਵੱਲੋ ਪ੍ਰਸ਼ਾਦ ਥੁੱਕਣ ਕਈ ਕਿਹਾ ਅਤੇ ਤੁਰੰਤ ਉੱਕਤ ਲੋਕਾਂ ਨੂੰ ਡਕਟਰ ਪਾਸ ਲੈ ਜਾਇਆਂ ਗਿਆਂ ਜਿਥੇ ਕਈ ਲੋਕਾਂ ਦੀ ਹਾਲਤ ਹੁਣ ਠੀਕ ਹੈ ਉੱਧਰ ਪ੍ਰਸ਼ਾਦ ਖਾਣ ਵਾਲੇ ਤਿੰਨ ਲੋਕਾਂ ਘਰ ਦੇ ਮਾਲਕ ਰਘਬੀਰ ਸਿੰਘ ,ਜਸਨਪ੍ਰੀਤ ਸਿੰਘ ਅਤੇ ਪਰਮਜੀਤ ਕੋਰ ਦੀ ਹਾਲਤ ਜਿਆਦਾ ਖਰਾਬ ਹੋਣ ਤੇ ਉਹਨਾਂ ਨੂੰ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਲੈ ਜਾਇਆਂ ਗਿਆਂ ਜਿਥੇ ਉਹਨਾਂ ਦੀ ਹਾਲਤ ਜਿਆਦਾ ਖਰਾਬ ਹੋਣ ਕਾਰਨ ਉਹਨਾਂ ਨੂੰ ਡਾਕਟਰਾਂ ਵੱਲੋ ਗੁਰੂੂੂ ਨਾਨਕ ਦੇਵ ਹਸਪਤਾਲ ਅਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
ਉੱਕਤ ਲੋਕਾਂ ਦਾ ਇਲਾਜ ਕਰ ਰਹੇ ਡਾਕਟਰ ਸਤਿੰਦਰਬੀਰ ਸਿੰਘ ਨੇ ਦੱਸਿਆਂ ਕਿ ਉਹਨਾਂ ਪਾਸ ਤਿੰਨ ਮਰੀਜ ਆਏ ਸਨ ਜਿਹਨਾਂ ਨੇ ਕੋਈ ਜਹਿਰੀਲਾ ਪਦਾਰਥ ਨਿਗਲਿਆ ਹੋਇਆਂ ਸੀ ਉਹਨਾਂ ਦੀ ਹਾਲਤ ਸੀਰੀਅਸ ਹੋਣ ਕਾਰਨ ਉਹਨਾਂ ਨੂੰ ਅਮ੍ਰਿਤਸਰ ਸਥਿਤ ਗੁਰੂੂੂ ਨਾਨਕ ਦੇਵ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਉੱਧਰ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆਂ ਕਿ ਪੁਲਿਸ ਵੱਲੋ ਮੋਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਾਂਚ ਤੋ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।