Punjab
ਰਿਸ਼ਵਤ ਲੈਂਦਿਆਂ ਫੜੇ ਗਏ ਸਬ-ਇੰਸਪੈਕਟਰ ਨੂੰ ਐੱਸਪੀ ਨੇ ਕੀਤਾ ਬਰਖਾਸਤ
ਅੰਬਾਲਾ ਦੇ ਐਸਪੀ ਨੇ ਰਿਸ਼ਵਤ ਦੇ ਮਾਮਲੇ ਵਿੱਚ ਫਸੇ ਸਬ-ਇੰਸਪੈਕਟਰ ਨੂੰ ਬਰਖਾਸਤ ਕਰ ਦਿੱਤਾ ਹੈ। ਵਿਜੀਲੈਂਸ ਟੀਮ ਨੇ ਸਬ ਇੰਸਪੈਕਟਰ ਰਿਸ਼ੀਪਾਲ ਨੂੰ ਸਾਹਾ ਥਾਣੇ ਵਿੱਚ ਦਰਜ ਇੱਕ ਮਾਮਲੇ ਵਿੱਚ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਕਾਬੂ ਕੀਤਾ ਸੀ। ਅੰਬਾਲਾ ਦੇ ਐਸਪੀ ਅਨੁਸਾਰ ਸਬ-ਇੰਸਪੈਕਟਰ ਨੇ ਵਿਭਾਗ ਦੇ ਅਕਸ ਨੂੰ ਖ਼ਰਾਬ ਕਰਨ ਦਾ ਕੰਮ ਕੀਤਾ ਹੈ,
ਇਸ ਦੇ ਨਾਲ ਹੀ ਐਸਪੀ ਅੰਬਾਲਾ ਨੇ ਵਿਭਾਗ ਦੇ ਸਾਰੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਖਿਲਾਫ ਰਿਸ਼ਵਤਖੋਰੀ ਸਬੰਧੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਸਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ।
ਦੱਸ ਦੇਈਏ ਕਿ ਸਬ-ਇੰਸਪੈਕਟਰ ਰਿਸ਼ੀਪਾਲ ਨੂੰ ਅੰਬਾਲਾ ਵਿਜੀਲੈਂਸ ਟੀਮ ਨੇ 30 ਮਾਰਚ ਨੂੰ ਸਾਹਾ ਥਾਣੇ ਵਿੱਚ ਦਰਜ ਇੱਕ ਮਾਮਲੇ ਵਿੱਚ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਹੁਣ ਅੰਬਾਲਾ ਦੇ ਐਸਪੀ ਵੱਲੋਂ ਸਬ-ਇੰਸਪੈਕਟਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਅੰਬਾਲਾ ਦੇ ਐਸਪੀ ਜਸ਼ਨਦੀਪ ਸਿੰਘ ਰੰਧਾਵਾ ਅਨੁਸਾਰ ਸਬ-ਇੰਸਪੈਕਟਰ ਪੁਲਿਸ ਦਾ ਅਕਸ ਖਰਾਬ ਕਰਨ ਦਾ ਕੰਮ ਕਰ ਰਿਹਾ ਸੀ।