Connect with us

Punjab

ਸਪੀਕਰ ਵੱਲੋਂ ਸਿੱਧੂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

Published

on

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉੱਘੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਨਾਲ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਉਹ ਅੱਜ ਪਿੰਡ ਮੂਸੇ ਪੁੱਜੇ ਜਿੱਥੇ ਉਹਨਾਂ ਸਿੱਧੂ ਪਰਿਵਾਰ ਅਤੇ ਮਰਹੂਮ ਗਾਇਕ ਦੇ ਪ੍ਰਸ਼ੰਸ਼ਕਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼ੁਭਦੀਪ ਸਿੰਘ ਸਿੱਧੂ ਨੇ ਛੋਟੀ ਉਮਰੇ ਵੱਡਾ ਨਾਮ ਕਮਾਕੇ ਆਪਣੇ ਪਿੰਡ ਅਤੇ ਮਾਪਿਆਂ ਦਾ ਨਾਮ ਦੇਸ਼ ਦੁਨੀਆ ‘ਚ ਫੈਲਾਇਆ। ਉਹਨਾਂ ਕਿਹਾ ਕਿ ਭਰ ਜੋਬਨ ਰੁੱਤੇ ਇਸ ਤਰ੍ਹਾਂ ਤੁਰ ਜਾਣ ਨਾਲ ਦੇਸ਼ ਦੁਨੀਆਂ ‘ਚ ਵੱਸਦੇ ਸਮੂਹ ਪੰਜਾਬੀਆਂ ‘ਚ ਸੋਗ ਦੀ ਲਹਿਰ ਹੈ।

ਉਹਨਾਂ ਕਿਹਾ ਕਿ ਮੌਜੂਦਾ ਸਮਾਂ ਕਿਸੇ ਗੱਭਰੂ ਦੀ ਮੌਤ ‘ਤੇ ਸਿਆਸੀ ਰੋਟੀਆਂ ਸੇਕਣ ਦਾ ਨਹੀਂ ਹੈ, ਸਗੋਂ ਸਿਰ ਜੋੜ ਕੇ ਬੈਠਣ ਅਤੇ ਵਿਚਾਰ ਕਰਨ ਦਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਸਹੀ ਦਿਸ਼ਾ ਵੱਲ ਕਿਸ ਤਰ੍ਹਾਂ ਵਧਾਇਆ ਜਾਵੇ ਤਾਂ ਜੋ ਭਵਿੱਖ ‘ਚ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਚਾਅ ਹੋ ਸਕੇ।