Connect with us

punjab

ਸਪੀਕਰ ਵੱਲੋਂ ਕੌਫੀ ਟੇਬਲ ਬੁੱਕ ‘ਸਾਡਾ ਸੋਹਣਾ ਪੰਜਾਬ’ ਰਿਲੀਜ਼

Published

on

Rana KP Singh

ਚੰਡੀਗੜ੍ਹ, 8 ਨਵੰਬਰ : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਐਡਵੋਕੇਟ ਅਤੇ ਕੁਦਰਤ ਪ੍ਰੇਮੀ ਹਰਪ੍ਰੀਤ ਸੰਧੂ ਵੱਲੋਂ ਲਿਖੀ ਕਾਫ਼ੀ ਟੇਬਲ ਬੁੱਕ ‘ਸਾਡਾ ਸੋਹਣਾ ਪੰਜਾਬ’ ਰਿਲੀਜ਼ ਕੀਤੀ।

ਇਹ ਕਿਤਾਬ ਪੰਜਾਬ ਦੇ ਮਨਮੋਹਕ ਕੁਦਰਤੀ ਸਥਾਨਾਂ ਜਿਵੇਂ ਪੰਜਾਬ ਦੀ ਕੁਦਰਤੀ ਸੁੰਦਰਤਾ, ਸੰਘਣੀ ਆਬਾਦੀ ਵਾਲੇ ਹਰੇ-ਭਰੇ ਜੰਗਲਾਂ ਦੇ ਸੁੰਦਰ ਨਜ਼ਾਰੇ, ਨੀਲੇ ਪਾਣੀਆਂ ਦੇ ਵਹਾਅ ਵਾਲੀਆਂ ਸ਼ਾਨਦਾਰ ਨਦੀਆਂ ਦੇ ਦਿਲ-ਖਿੱਚਵੇਂ ਦ੍ਰਿਸ਼ਾਂ ਨੂੰ ਪੇਸ਼ ਕਰਦੀ ਹੈ।

ਰਾਣਾ ਕੇ.ਪੀ. ਸਿੰਘ ਨੇ ਕੌਫੀ ਟੇਬਲ ਬੁੱਕ ਲਈ ਲੇਖਕ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਨਾ ਸਿਰਫ਼ ਪੰਜਾਬ ਬਲਕਿ ਦੁਨੀਆ ਭਰ ਦੇ ਕੁਦਰਤ ਪ੍ਰੇਮੀਆਂ ਲਈ ਸੂਬੇ ਵਿਚਲੀਆਂ ਸ਼ਾਨਦਾਰ ਥਾਵਾਂ ਦਾ ਆਨੰਦ ਮਾਨਣ ਵਿੱਚ ਲਾਹੇਵੰਦ ਸਾਬਤ ਹੋਵੇਗੀ ਅਤੇ ਸੂਬੇ ਦੇ ਸੈਰ ਸਪਾਟੇ ਦੀਆਂ ਸੰਭਾਵਨਾਵਾਂ ਨੂੰ ਵੀ ਉਤਸ਼ਾਹਿਤ ਕਰੇਗੀ।

ਇਸ ਮੌਕੇ ਉਦਯੋਗ ਤੇ ਵਣਜ ਮੰਤਰੀ ਗੁਰਕੀਰਤ ਸਿੰਘ, ਵਿਧਾਇਕ ਲਖਬੀਰ ਸਿੰਘ ਲੱਖਾ, ਗੁਰਪ੍ਰੀਤ ਸਿੰਘ ਅਤੇ ਸੁਖਪਾਲ ਭੁੱਲਰ ਵੀ ਹਾਜ਼ਰ ਸਨ।