National
ਭਾਰਤ ਰਤਨ ਦੇਣ ਦੇ ਫੈਸਲੇ ‘ਤੇ ਬੋਲੇ ‘ਆਪ’ ਸਾਂਸਦ,ਵਿਕਰਮਜੀਤ ਸਿੰਘ ਸਾਹਨੀ ਨੇ ਕੀਤੀ ਖਾਸ ਮੰਗ

‘ਆਪ’ ਸਾਂਸਦ ਵਿਕਰਮਜੀਤ ਸਿੰਘ ਸਾਹਨੀ ਨੇ ਮੰਗ ਕੀਤੀ ਹੈ ਕਿ ਪ੍ਰਸਿੱਧ ਸਿਆਸੀ ਹਸਤੀ ਮਰਹੂਮ ਮਾਸਟਰ ਤਾਰਾ ਸਿੰਘ ਨੂੰ ਵੱਕਾਰੀ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਏ, ਵਿਕਰਮਜੀਤ ਸਿੰਘ ਨੇ ਕਿਹਾ,“ਸਿੱਖ ਅੱਜ ਤੱਕ ਭਾਰਤ ਲਈ ਮਰਦੇ ਰਹੇ ਹਨ ਅਤੇ ਭਾਰਤ ਲਈ ਮਰ ਰਹੇ ਨੇ,ਇਸ ਲਈ ਮੈਂ ਰਾਜ ਸਭਾ ਵਿੱਚ ਮੰਗ ਕੀਤੀ ਹੈ ਕਿ ਤਾਰਾ ਸਿੰਘ ਨੂੰ ਭਾਰਤ ਰਤਨ ਦਿੱਤਾ ਜਾਵੇ, ਇਸ ਤੋਂ ਪਹਿਲਾਂ 3 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦਿੱਗਜ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰ, ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ|