Punjab
ਖੰਨਾ ‘ਚ ਤੇਜ਼ ਰਫ਼ਤਾਰ ਨੇ ਮਚਾਇਆ ਕਹਿਰ

19 ਨਵੰਬਰ 2023: ਪੁਲਿਸ ਜ਼ਿਲ੍ਹਾ ਖੰਨਾ ਦੇ ਮਲੌਦ ਥਾਣੇ ਦੇ ਪਿੰਡ ਲਹਿਲ ‘ਚ ਤੇਜ਼ ਰਫ਼ਤਾਰ ਨੇ ਕਹਿਰ ਮਚਾਇਆ। ਇੱਥੇ ਦੋ ਔਰਤਾਂ ਨੂੰ ਇੱਕ ਕਾਰ ਨੇ ਕੁਚਲ ਦਿੱਤਾ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇੱਕ ਔਰਤ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਜਦੋਂ ਇਹ ਔਰਤਾਂ ਮਨਰੇਗਾ ਤਹਿਤ ਪਿੰਡ ‘ਚ ਸੜਕ ਕਿਨਾਰੇ ਸਫ਼ਾਈ ਕਰ ਰਹੀਆਂ ਸਨ ਤਾਂ ਕਾਰ ਸਿੱਧੀ ਉਨ੍ਹਾਂ ਦੇ ਉੱਪਰ ਚੜ੍ਹ ਗਈ। ਮ੍ਰਿਤਕ ਔਰਤਾਂ ਦੀ ਪਛਾਣ ਬੁੱਧਾ (70) ਅਤੇ ਬਲਜਿੰਦਰ ਕੌਰ (55) ਵਾਸੀ ਲਹਿਲ ਵਜੋਂ ਹੋਈ। ਛਾਲ ਮਾਰ ਕੇ ਆਪਣੀ ਜਾਨ ਬਚਾਉਣ ਵਾਲੀ ਔਰਤ ਨੇ ਦੱਸਿਆ ਕਿ ਤਿੰਨ ਔਰਤਾਂ ਸਫਾਈ ਕਰ ਰਹੀਆਂ ਸਨ। ਇਸੇ ਦੌਰਾਨ ਤੇਜ਼ ਰਫ਼ਤਾਰ ਨਾਲ ਸਵਿਫ਼ਟ ਕਾਰ ਆਈ। ਇਸਦਾ ਡਰਾਈਵਰ ਮੋਬਾਈਲ ‘ਤੇ ਗੱਲਾਂ ਕਰ ਰਿਹਾ ਸੀ। ਡਰਾਈਵਰ ਨੇ ਸਿੱਧੀ ਕਾਰ ਦੋ ਔਰਤਾਂ ਦੇ ਉੱਪਰ ਚੜ੍ਹਾ ਦਿੱਤੀ। ਉਸਨੇ ਸੂਏ ‘ਚ ਛਾਲ ਮਾਰਕੇ ਆਪਣੀ ਜਾਨ ਬਚਾਈ।