Punjab
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ 7 ਨਵੰਬਰ ਨੂੰ ਕਰਨ ਜਾ ਰਹੇ ਵਿਆਹ

ਬਰਨਾਲਾ 27 ਅਕਤੂਬਰ 2023: ਸੂਬੇ ਦੇ ਕੈਬਨਿਟ ਮੰਤਰੀ ਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਆਹ 7 ਨਵੰਬਰ ਨੂੰ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ 29 ਅਕਤੂਬਰ ਨੂੰ ਮੇਰਠ ‘ਚ ਮੰਗਣੀ ਦੀ ਰਸਮ ਹੋਵੇਗੀ। ਮੀਤ ਹੇਅਰ ਦੇ ਨਜ਼ਦੀਕੀ ਲੋਕਾਂ ਨੇ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਗੁਰਵੀਨ ਕੌਰ ਦੀ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ। ਅਰਬਨ ਇੰਪਰੂਵਮੈਂਟ ਟਰੱਸਟ ਬਰਨਾਲਾ ਦੇ ਚੇਅਰਮੈਨ ਰਾਮਤੀਰਥ ਮੰਨਾ ਨੇ ਦੱਸਿਆ ਕਿ ਲੜਕੀ ਦਾ ਪਰਿਵਾਰ ਮੂਲ ਰੂਪ ਵਿੱਚ ਪੰਜਾਬ ਦਾ ਹੈ ਪਰ ਉਹ ਮੇਰਠ ਵਿੱਚ ਰਹਿ ਰਿਹਾ ਹੈ। ਮੰਤਰੀ ਦੀ ਹੋਣ ਵਾਲੀ ਪਤਨੀ ਗੁਰਵੀਨ ਕੌਰ ਡਾਕਟਰ ਹੈ। ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਚੰਡੀਗੜ੍ਹ ਅਤੇ ਬਰਨਾਲਾ ਵਿੱਚ ਵੀ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ।