Connect with us

Punjab

ਪਟੀ ਚਰਚ ਚ ਵਾਪਰੀ ਘਟਨਾ ਨੂੰ ਲੈਕੇ ਐਸਐਸਪੀ ਬਟਾਲਾ ਨੇ ਕੀਤੀ ਇਸਾਈ ਭਾਈਚਾਰੇ ਨਾਲ ਅਹਿਮ ਮੀਟਿੰਗ

Published

on

ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਹਲਕੇ ਅਧੀਨ ਪੈਂਦੇ ਪਿੰਡ ਠੱਕਰਪੁਰਾ ਵਿਚ ਇਕ ਚਰਚ ਅੰਦਰ ਕੁਝ ਅਣਪਛਾਤੇ ਲੋਕਾਂ ਵੱਲੋਂ ਪ੍ਰਭੂ ਯਿਸ਼ੂ ਮਸੀਹ ਦੀਆਂ ਮੂਰਤੀਆਂ ਦੀ ਭੰਨਤੋੜ ਕਰਨ ਮਗਰੋਂ ਫਾਦਰ ਦੀ ਗੱਡੀ ਨੂੰ ਅੱਗ ਲਗਾਏ ਜਾਣ ਦੀ ਵਾਪਰੀ ਘਟਨਾ ਨੂੰ ਲੈ ਕੇ ਬਟਾਲਾ ਦੇ ਐਸਐਸਪੀ ਸਤਿੰਦਰ ਸਿੰਘ ਵੱਲੋਂ ਜੈ ਕੈਥੋਲਿਕ ਚਰਚ ਫ਼ਤਹਿਗੜ੍ਹ ਚੂੜੀਆਂ ਵਿਖੇ ਪਹੁੰਚ ਕੇ ਮਸੀਹ ਭਾਈਚਾਰੇ ਅਤੇ ਪਾਸਟਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਮਸੀਹ ਆਗੂ ਰੋਸ਼ਨ ਜੋਸਫ ਸਮੇਤ ਪਾਸਟਰਾਂ ਨੇ ਆਪਣੇ ਆਪਣੇ ਵਿਚਾਰ ਐਸਐੱਸਪੀ ਬਟਾਲਾ ਸਾਹਮਣੇ ਰੱਖੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਸਪੀ ਸਤਿੰਦਰ ਸਿੰਘ ਨੇ ਕਿਹਾ ਕਿ ਉਹ ਕਿਸੇ ਹਾਲਤ ਵਿਚ ਅਮਨ ਸ਼ਾਂਤੀ ਨੂੰ ਭੰਗ ਨਹੀਂ ਹੋਣ ਦੇਣਗੇ ਅਤੇ ਜਿਹੜਾ ਵੀ ਕੋਈ ਗਲਤ ਹਰਕਤ ਕਰੇਗਾ, ਉਸਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਐਫਆਈਆਰ ਦਰਜ ਹੋ ਚੁੱਕੀ ਹੈ ਅਤੇ ਪੁਲਿਸ ਵੱਲੋਂ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਬਟਾਲਾ, ਡੇਰਾ ਬਾਬਾ ਨਾਨਕ ਅਤੇ ਕੋਟਲੀ ਸੂਰਤ ਮੱਲੀ ਵਿਚ ਵੀ ਮਸੀਹ ਭਾਈਚਾਰੇ ਨਾਲ ਮੀਟਿੰਗਾਂ ਕੀਤੀਆਂ ਗਈਆਂ।