Corona Virus
SSP ਪਟਿਆਲਾ ਨੇ 8 ਸਾਲਾਂ ਬੱਚੀ ਦੀ ਸੋਚ ਦੀ ਕੀਤੀ ਸ਼ਲਾਘਾਂ

ਪਟਿਆਲਾ, 01 ਮਈ 2020: ਬੀਤੇ ਦਿਨੀਂ ਪਟਿਆਲਾ ਦੀ ਰਹਿਣ ਵਾਲੀ 8 ਸਾਲਾਂ ਬੱਚੀ ਤੋਸ਼ਨੀ ਵਧਵਾ ਨੇ ਐੱਸਐੱਸਪੀ ਮਨਦੀਪ ਸਿੰਘ ਦੀ ਰਾਸ਼ਨ ਵੰਡਣ ਦੀ ਨਿਊਜ਼ ਤੋ ਪ੍ਰਭਾਵਿਤ ਹੋ ਕੇ ਆਪਣੇ ਸਾਰੇ ਇਕੱਠੇ ਕੀਤੇ ਕੰਜਕਾਂ ਦੇ ਪੈਸੇ ਤੇ ਜਮਾ ਪੂੰਜੀ ਦੇਣ ਲਈ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੂੰ ਮੈਸੇਜ ਕੀਤਾ ਜਿਸ ਤੋਂ ਬਾਅਦ ਐੱਸਐੱਸਪੀ ਪਟਿਆਲਾ ਨੇ ਰਾਜਦੀਪ ਕੌਰ, ਪੁਲਿਸ ਇਨਚਾਰਜ ਸੈਨਚੁਰੀ ਇਨਕਲੇਵ ਦੀ ਡਿਊਟੀ ਲਗਾ ਕੇ ਬੱਚੀ ਦੇ ਘਰ ਉਹ ਰਾਸ਼ੀ ਲੈਣ ਭੇਜਿਆ ਤੇ ਅੱਜ ਇੱਕ ਵਾਰ ਫੇਰ ਐੱਸਐੱਸਪੀ ਮਨਦੀਪ ਸਿੰਘ ਨੇ ਰਾਜਦੀਪ ਕੌਰ ਨੂੰ ਪੰਜਾਬ ਪੁਲੀਸ ਦੀ ਪੂਰੀ ਟੀਮ ਵੱਲੋ ਬੱਚੀ ਦੇ ਘਰ ਉਸਦੀ ਅਜਿਹੀ ਸੋਚ ਲਈ ਉਸਦਾ ਸ਼ੁਕਰੀਆ ਕਰਣ ਲਈ ਭੇਜਿਆ ਤੇ ਗਿਫਟ ਵੱਜੋਂ ਚਾਕਲੇਟ ਦਿੱਤੇ ਅਤੇ ਪੂਰੇ ਪਰਿਵਾਰ ਨੂੰ ਮਾਸਕ, gloves ਅਤੇ sanitizer ਦਿੱਤੇ ਤੇ ਜਮਾ ਰਾਸ਼ੀ ਦੀ red Cross ਵੱਲੋ ਰਸੀਦ ਵੀ ਦਿੱਤੀ। ਐੱਸਐੱਸਪੀ ਮਨਦੀਪ ਸਿੰਘ ਨੇ ਬੱਚੀ ਦੀ ਇਸ ਸੋਚ ਨੂੰ ਸ਼ਾਲਾਘਾ ਯੋਗ ਕਿਹਾ।