Connect with us

Punjab

ਪੰਜਾਬ ਦੇ ਸਹਕਾਰੀ ਬੈਂਕਾਂ ਦੇ ਸਟਾਫ ਕਲਮਛੋੜ ਹੜਤਾਲ ਤੇ ਲੋਕ ਹੋ ਰਹੇ ਹਨ ਖੱਜਲ

Published

on

ਪੰਜਾਬ ਦੇ 20 ਸਹਕਾਰੀ ਬੈਂਕ ਦੇ ਸਟਾਫ ਵਲੋਂ ਬੈਂਕਾਂ ਦਾ ਪੂਰਾ ਕੰਮਕਾਜ਼ ਬੰਦ ਕਰਨ ਦਾ ਐਲਾਨ ਕੀਤਾ ਗਿਆ ਉਥੇ ਹੀ ਇਹਨਾਂ ਬੈਂਕਾਂ ਦੇ ਸਟਾਫ ਵਲੋਂ ਪੰਜਾਬ ਸਰਕਾਰ ਕੋਲੋਂ ਉਹਨਾਂ ਦੀ ਮੁਖ ਮੰਗ 6 ਵਾ ਪੇ ਕਮਿਸ਼ਨ ਜਲਦ ਲਾਗੂ ਕਰਨ ਦੀ ਮੰਗ ਕੀਤੀ ਗਈ |

ਬਟਾਲਾ ਦੇ ਸਹਕਾਰੀ ਬੈਂਕਾਂ ਚ ਕੰਮਕਾਜ਼ ਪੂਰੀ ਤਰ੍ਹਾਂ ਬੰਦ ਕਰ ਰੋਸ ਪ੍ਰਦਰਸ਼ਨ ਤੇ ਬੈਠੇ ਬੈਂਕ ਕਰਮਚਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਦੂਸਰੇ ਸਰਕਾਰੀ ਵਿਭਾਗਾਂ ਚ 6 ਵਾ ਪੇ ਕਮਿਸ਼ਨ ਲਾਗੂ ਕਰ ਦਿਤਾ ਗਿਆ ਹੈ ਜਦਕਿ ਉਹਨਾਂ ਨੂੰ ਪਿਛਲੇ 6 ਮਹੀਨਿਆਂ ਤੋਂ ਸਰਕਾਰ ਅਤੇ ਮੈਨੇਜਮੈਂਟ ਲਾਰੇ ਲਗਾ ਰਹੇ ਹਨ ਅਤੇ ਜਿਥੇ ਉਹ ਲੰਬੇ ਸਮੇ ਤੋਂ ਆਪਣੀਆਂ ਹੋਰਨਾਂ ਮੰਗਾ ਨੂੰ ਲੈਕੇ ਸੰਗਰਸ਼ ਕਰ ਰਹੇ ਹਨ ਅਤੇ ਉਸਦੇ ਬਾਵਜੂਦ ਕੋਈ ਸੁਣਵਾਈ ਨਾ ਹੋਣ ਤੇ ਹੁਣ ਆਪਣੀਆਂ ਮੰਗਾ ਨੂੰ ਲੈਕੇ ਪੂਰਨ ਤੌਰ ਤੇ ਪੰਜਾਬ ਭਰ ਦੀਆ 20 ਬਰਾਂਚ ਦੇ ਕਰੀਬ 800 ਬੈਂਕ ਸਟਾਫ ਦੇ ਮੁਲਾਜਿਮ ਕਲਮਛੋੜ ਹੜਤਾਲ ਤੇ ਹਨ ਅਤੇ ਇਹਨਾਂ ਮੁਲਾਜਿਮਾ ਦਾ ਕਹਿਣਾ ਹੈ ਕਿ ਉਹਨਾਂ ਦੀਆ ਲਟਕ ਰਹੀਆਂ ਮੰਗਾ ਵੱਲ ਸਰਕਾਰ ਸੰਜੀਦਾ ਨਹੀਂ ਹੈ ਅਤੇ ਉਹਨਾਂ ਵਲੋਂ ਇਹ ਫੈਸਲਾ ਮਜਬੂਰਨ ਲੈਣਾ ਪਿਆ ਹੈ |

ਉਥੇ ਹੀ ਇਹਨਾਂ ਦਿਨਾਂ ਚ ਜਿਥੇ ਦਾਣਾ ਮੰਡੀ ਚ ਕਣਕ ਦੀ ਖਰੀਦ ਚਲ ਰਹੀ ਹੈ ਅਤੇ ਸਹਕਾਰੀ ਬੈਂਕਾਂ ਚ ਮੁਖ ਤੌਰ ਤੇ ਕਿਸਾਨਾਂ ਦੇ ਖਾਤੇ ਹਨ ਜਿਸ ਕਾਰਨ ਲੋਕਾਂ ਨੂੰ ਵੱਡੀ ਖਜਲ ਖ਼ਵਾਰੀ ਦਾ ਸਾਮਣਾ ਕਰਨਾ ਪੈ ਰਿਹਾ ਹੈ | ਅਤੇ ਹੜਤਾਲ ਤੇ ਬੈਠੇ ਇਹਨਾਂ ਸਟਾਫ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਉਦੋਂ ਤਕ ਇਹ ਹੜਤਾਲ ਜਾਰੀ ਰਹੇਗੀ ਜਦ ਤਕ ਉਹਨਾਂ ਦੀ ਮੰਗਾ ਪੁਰੀਆ ਨਾ ਹੋਈਆਂ |