Connect with us

Punjab

ਪੰਜਾਬ ‘ਚ ਜ਼ੱਚਾ (ਮਾਤਾ) ਦੀ ਮੌਤ ਦਰ ਘਟਾਉਣ ਲਈ ਸੂਬਾਈ ਵਰਕਸ਼ਾਪ ਦਾ ਕੀਤਾ ਆਯੋਜਨ

Published

on

ਪੋਸਟਪਾਰਟਮ ਹੈਮਰੇਜ (ਪੀ.ਪੀ.ਐਚ) ਦੇਸ਼ ‘ਚ ਮਾਤਾ ਮੌਤ ਦਰ ਦਾ ਇਕ ਮੁੱਖ ਕਾਰਨ ਹੈ, ਜੋ ਕਿ ਪ੍ਰਸਵ ਦੇ ਬਾਅਦ ਮਾਂ ਦੇ ਬਹੁਤ ਜ਼ਿਆਦਾ ਖੂਨ ਵੱਗਣ ਕਾਰਨ ਹੁੰਦੀ ਹੈ। ਇਸ ਲਈ PPH ਕਾਰਨ ਮਾਤਾ ਮੌਤ ਦਰ ਨੂੰ ਨਿਯੰਤਰਣ ਕਰਨ ਲਈ, ਪੰਜਾਬ ਰਾਜ ਵਿਗਿਆਨ ਅਤੇ ਤਕਨਾਲੌਜੀ ਪਰਿਸ਼ਦ ਨੇ ਏਮਜ਼-ਬਠਿੰਡਾ ਨਾਲ ਸ਼ਾਂਝੇਦਾਰੀ ਕੀਤੀ ਹੈ ਤਾਂ ਕਿ ਘੱਟ ਲਾਗਤ ਵਾਲੇ ਨਵੇਂ ਦਖਲ-ਅੰਦਾਜ਼ੀ ਨੂੰ ਉਤਸ਼ਾਹਿਤ ਕੀਤਾ ਜਾਵੇ। ਇਸ ਪ੍ਰੋਗਰਾਮ ਨੂੰ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਡਾਇਰੈਕਟੋਰੇਟ ਆਫ ਵਾਤਾਵਰਣ ਅਤੇ ਮੌਸਮੀ ਤਬਦੀਲੀ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਇਸ ਸੰਦਰਭ ਵਿੱਚ ਰਾਜ ਪੱਧਰੀ ਵਰਕਸ਼ਾਪ ਦਾ ਆਯੋਜਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਕਾਲ, ਫਰੀਦਕੋਟ ਵਿੱਚ ਕੀਤਾ ਗਿਆ ਹੈ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਮੈਡੀਕਲ ਅਧਿਕਾਰੀਆਂ ਨੂੰ ਘੱਟ ਲਾਗਤ ਤਕਨੀਕ ਦਖਲ-ਅੰਦਾਜ਼ੀ ਦੀ ਵਰਤੋਂ ਸਬੰਧੀ ਜਾਣਕਾਰੀ ਅਤੇ ਪ੍ਰਸ਼ਿਸ਼ਣ ਪ੍ਰਦਾਨ ਕਰਨਾ ਸੀ। ਇਸ ਸਮਾਗਮ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਅਤੇ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਹੈ। ਸਮਾਗਮ ਵਿੱਚ ਮੋਗਾ, ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲ੍ਹਿਆਂ ਤੋਂ 100 ਤੋਂ ਵੱਧ ਮੈਡੀਕਲ ਅਫ਼ਸਰਾਂ, ਗਾਇਨਾਕੋਲੋਜਿਸਟਾਂ ਅਤੇ ਹੋਰ ਸਿਹਤ ਸੇਵਾਵਾਂ ਦੇ ਪੇਸ਼ੇਵਰਾਂ ਨੇ ਹਿੱਸਾ ਲਿਆ।

ਵਰਕਸ਼ਾਪ ਦਾ ਉਦਘਾਟਨ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ, ਡਾਂ. ਰਾਜੀਵ ਸੂਦ ਦੁਆਰਾ ਕੀਤਾ ਗਿਆ। ਉਨ੍ਹਾਂ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਅਤੇ ਏਮਜ਼-ਬਠਿੰਡਾ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਮਾਤਾ ਮੌਤ ਦਰ ਘਟਾਉਣ ਲਈ ਭਾਰਤੀ ਦਿਸ਼ਾ ਨਿਰਦੇਸ਼ ਵਿਕਸਿਤ ਕਰਨ ਅਤੇ ਸਿਹਤ ਸਥਾਨਾਂ ਲਈ ਰੈਫਰਲ ਪ੍ਰੋਟੋਕੋਲ ਸ਼ਾਮਿਲ ਕਰਨ ‘ਤੇ ਜ਼ੋਰ ਦਿੱਤਾ। ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਪਰਿਸ਼ਦ ਦੀ ਸੰਯੁਕਤ ਨਿਰਦੇਸ਼ਕ ਡਾ. ਦਪਿੰਦਰ ਕੌਰ ਬਖ਼ਸ਼ੀ ਨੇ ਨਾਨ-ਨਿਊਮੈਟਿਕ ਐਂਟੀ-ਸ਼ਾਕ ਗਾਰਮੈਂਟ ਅਤੇ ਯੂਟਰਾਈਨ ਬਲੂਨ ਟੈਂਪੋਨੇਡ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘੱਟ ਲਾਗਤ ਵਾਲੇ ਨਵੇਂ ਦਖਲ-ਅੰਦਾਜ਼ੀ (ਹਸਤਖੇਪਾਂ) ਨੂੰ ਪ੍ਰਾਜੈਕਟ ਦੇ ਪਹਿਲੇ ਚਰਨ ਵਿੱਚ ਬਠਿੰਡਾ ਅਤੇ ਫਰੀਦਕੋਟ ਵਿੱਟ ਪਾਇਲਟ ਕੀਤਾ ਗਿਆ ਅਤੇ ਦੋਵੇਂ ਜ਼ਿਲ੍ਹਿਆਂ ਗੰਭੀਰ ਪ੍ਰਸਵੋਤਕ ਰਕਤਸਰਾਵ ਨਾਲ ਪੀੜਤ ਲਗਭਗ 75 ਮਾਵਾਂ ਦੀ ਜ਼ਿੰਦਗੀ ਬਚਾਈ ਗਈ। PSCST ਨੇ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਪ੍ਰੋਜੈਕਟ ਦੇ ਦੂਜੇ ਪੜਾਅ ਨੂੰ ਹੋਰ 10 ਜ਼ਿਲ੍ਹਿਆਂ ਵਿੱਚ ਲਾਗੂ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ।

ਡਾ.ਲਜਿਆ ਦੇਵੀ ਗੋਯਲ, ਮੁਖੀ ਗਾਇਨਾਕੋਲੋਜੀ ਵਿਭਾਗ, ਏਮਜ਼- ਬਠਿੰਡਾ ਨੇ ਜਾਣਕਾਰੀ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ, ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਏਮਜ਼-ਬਠਿੰਜਾ ਨਾਲ ਹਬ ਐਂਡ ਸਪੋਕ ਮਾਡਲ ਦੇ ਤਹਿਤ ਸਾਂਝੇ ਤੌਰ ‘ਤੇ ਕੰਮ ਕਰਨਗੇ। ਇਨ੍ਹਾਂ ਕੇਂਦਰਾਂ ਨੂੰ ਮਾਸਟਰ ਟ੍ਰੇਨਰ ਵਜੋਂ ਤਿਆਰ ਕੀਤਾ ਜਾਵੇਗਾ, ਜੋ ਪਟਿਆਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਮੋਗਾ, ਮੁਕਤਸਰ, ਫਰੀਦਕੋਟ ਅਤੇ ਮਾਨਸਾ ਦੇ ਸਾਰੇ ਡਿਲੀਵਰੀ ਪੁਆਇੰਟਾਂ ਤੇ ਸਿਹਤ ਸੇਵਾਵਾਂ ਮੁਹੱਈਆਂ ਕਰਵਾਉਣ ਲਈ ਸਿਖਲਾਈ ਦੇਣਗੇ। ਉਨ੍ਹਾਂ ਹੋਰ ਦੱਸਿਆ ਕਿ ਪਹਿਲੀ ਵਰਕਸ਼ਾਪ ਪਟਿਆਲਾ, ਸੰਗਰੂਰ ਅਤੇ ਫਤਿਹਗੜ੍ਹ ਸਾਹਿਬ ਦੇ ਸਿਹਤ ਕਰਮਚਾਰੀ ਲਈ ਪਹਿਲਾਂ ਹੀ ਆਯੋਜਿਤ ਕੀਤੀ ਜਾ ਚੁੱਕੀ ਹੈ। ਇਹ ਦੂਜੀ ਵਰਕਸ਼ਾਪ ਮੋਗਾ, ਫਰੀਦਕੋਟ ਅਤੇ ਫਿਰੋਜ਼ਪੁਰ ਦੇ ਸਿਹਤ ਕਰਮਚਾਰੀ ਨੂੰ ਸਿਖਲਾਈ ਦੇਣ ਲਈ ਆਯੋਜਿਤ ਕੀਤੀ ਗਈ ਹੈ।

ਡਾ. ਚੰਦਰਸ਼ੇਖਰ, ਸਿਵਲ ਸਰਜਨ ਨੇ ਅਹਿਮ ਤੱਤਾਂ ਜਿਵੇਂ ਖੂਨ ਦੀ ਕਮੀ (ਐਨੀਮੀਆ), ਉੱਤ ਜ਼ੋਖਮ ਗਰਭ ਅਵਸਥਾ, ਹਸਪਤਾਲਾਂ ਵਿੱਚ ਸਹੀ ਸਮੇਂ ਰੈਫਰਲ ਸ਼ਾਮਿਲ ਕਰਨ ਦੀ ਸਲਾਹ ਦਿੱਤੀ। ਡਾ. ਸੀਮਾ ਗ੍ਰੋਵਰ, ਮੁਖੀ ਗਾਇਨਾਕੋਲੋਜੀ ਵਿਭਾਗ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ ਕੇਂਦਰ ਮੋਗਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਲਈ ਸਰਗਰਮ ਤੌਰ ‘ਤੇ ਕੰਮ ਕਰੇਗਾ। ਇਸ ਮੌਕੇ ਡਾਂ. ਮੀਨੂ ਸਿੰਘ, ਨਿਰਵਾਹੀ ਡਾਇਰੈਕਟਰ ਏਮਜ਼-ਬਠਿੰਡਾ , ਡਾ. ਆਰ. ਕੇ ਗੋਰੇਅ, ਰਜਿਸਟਰਾਰ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ , ਫਰੀਦਕੋਟ, ਡਾ. ਪ੍ਰਵੀਨ, ਪ੍ਰੋਫੈਸਰ , ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਨੇ ਵੀ ਹਿੱਸਾ ਲਿਆ।