Corona Virus
ਸਰਕਾਰ ਦੇ ਦਾਅਵਿਆਂ ਦੀ ਰਾਜ ਮਿਸਤਰੀਆਂ ਨੇ ਖੋਲ੍ਹੀ ਪੋਲ, ਕਿਹਾ ਨਹੀਂ ਮਿਲ ਰਿਹਾ ਕੰਮ, ਰੋਟੀ ਤੋਂ ਵੀ ਹੋਏ ਮੁਹਤਾਜ
ਲੁਧਿਆਣਾ, 17 ਮਈ( ਸੰਜੀਵ ਸੂਦ): ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਅਜਿਹੇ ‘ਚ ਸਰਕਾਰ ਵੱਲੋਂ ਉਸਾਰੀਆਂ ਦੀ ਕੁਝ ਹੱਦ ਤੱਕ ਆਗਿਆ ਦੇ ਦਿੱਤੀ ਹੈ ਪਰ ਇਸ ਦੇ ਬਾਵਜੂਦ ਵੱਡੀ ਤਦਾਦ ‘ਚ ਰਾਜ ਮਿਸਤਰੀ ਕੰਮ ਨਾ ਮਿਲਣ ਕਰਕੇ ਪ੍ਰੇਸ਼ਾਨ ਨੇ ਅਤੇ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਮੋਖਾ ਚੱਲ ਰਿਹਾ ਹੈ ਰਾਜ ਮਿਸਤਰੀਆਂ ਵੱਲੋਂ ਆਪਣੇ ਪੱਧਰ ‘ਤੇ ਹੀ ਇੱਕ ਮਿਸਤਰੀਆਂ ਦੀ ਯੂਨੀਅਨ ਬਣਾਉਣ ਦੀ ਹੀ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਉਹ ਸਰਕਾਰ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਸਕਣ।
ਮਿਸਤਰੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਤਿੰਨ ਤਿੰਨ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਹਾਲੇ ਤੱਕ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਮਿਲੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਕਾਫ਼ੀ ਪ੍ਰੇਸ਼ਾਨ ਨੇ ਰਾਸ਼ਨ ਉਨ੍ਹਾਂ ਤੱਕ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਉਹ ਆਪਣੇ ਕੰਮ ਕਾਰ ਕਿਵੇਂ ਚਲਾਉਣ ਇਹ ਇੱਕ ਵੱਡੀ ਚੁਣੌਤੀ ਉਨ੍ਹਾਂ ਸਾਹਮਣੇ ਖੜ੍ਹੀ ਹੈ, ਉਨ੍ਹਾਂ ਨੇ ਕਿਹਾ ਕਿ ਵਿਹਲੇ ਰਹਿਣ ਕਰਕੇ ਉਹ ਪ੍ਰੇਸ਼ਾਨ ਹੋ ਗਏ ਨੇ ਅਤੇ ਘਰ ਦਾ ਗੁਜ਼ਾਰਾ ਵੀ ਨਹੀਂ ਚੱਲ ਰਿਹਾ ਹੈ।
ਰਾਜ ਮਿਸਤਰੀਆਂ ਵੱਲੋਂ ਆਪਣੇ ਪੱਧਰ ‘ਤੇ ਇੱਕ ਯੂਨੀਅਨ ਬਣਾਉਣ ਦੀ ਵੀ ਗੱਲ ਆਖੀ ਜਾ ਰਹੀ ਹੈ ਪਰ ਫਿਲਹਾਲ ਉਨ੍ਹਾਂ ਦੀ ਯੂਨੀਅਨ ਰਜਿਸਟਰ ਨਹੀਂ ਹੋਈ ਹੈ ਜਿਸ ਕਰਕੇ ਇਨਸਾਫ਼ ਲਈ ਉਹ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ ਰਾਜ ਮਿਸਤਰੀਆਂ ਨੇ ਕਿਹਾ ਕਿ ਸਰਕਾਰ ਨੂੰ ਉਸਾਰੀਆਂ ਦੇ ਕੰਮ ਖੋਲ੍ਹਣੇ ਚਾਹੀਦੇ ਨੇ ਤਾਂ ਜੋ ਉਨ੍ਹਾਂ ਦੀ ਰੋਜ਼ੀ ਰੋਟੀ ਚੱਲ ਸਕੇ।