National
ਮਹਾਂਕੁੰਭ ਦੌਰਾਨ ਸਟੀਵ ਜੌਬਸ ਦੀ ਪਤਨੀ ਦੀ ਵਿਗੜੀ ਸਿਹਤ!
ਪ੍ਰਯਾਗਰਾਜ ‘ਚ ਆਯੋਜਿਤ ਮਹਾਕੁੰਭ ਇਸ਼ਨਾਨ ਦਾ ਅੱਜ ਦੂਜਾ ਦਿਨ ਹੈ। ਮਕਰ ਸੰਕ੍ਰਾਂਤੀ ਹੋਣ ਕਰਕੇ ਇਸ ਦਿਨ ਨੂੰ ਮਹਾਇਸ਼ਨਾਨ ਕਿਹਾ ਜਾਂਦਾ ਹੈ। ਇਸ ਦੌਰਾਨ ਐਪਲ ਦੇ ਸਹਿ-ਸੰਸਥਾਪਕ ਸਟੀਵ ਜੌਬਸ ਦੀ ਪਤਨੀ ਲੌਰੇਨ ਪਾਵੇਲ ਜੌਬਸ, ਜੋ ਕਲਪਾਵਾਸ ਲਈ ਵਿਦੇਸ਼ ਤੋਂ ਭਾਰਤ ਦੇ ਦੌਰੇ ‘ਤੇ ਆਈ ਹੋਈ ਹੈ। ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਲੌਰੇਨ ਪਾਵੇਲ ਜੌਬਸ ਮਹਾਂਕੁੰਭ ਵਿੱਚ ਮੌਜੂਦ ਸੀ। ਇਸ ਦੌਰਾਨ ਸ਼ਰਧਾਲੂਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਸਨੂੰ ਐਲਰਜੀ ਹੋ ਗਈ ਅਤੇ ਉਹ ਇਸ਼ਨਾਨ ਨਹੀਂ ਕਰ ਸਕੀ। ਇਸ ਗੱਲ ਦੀ ਜਾਣਕਾਰੀ ਅਧਿਆਤਮਿਕ ਗੁਰੂ ਸਵਾਮੀ ਕੈਲਾਸ਼ਾਨੰਦ ਗਿਰੀ ਵਲੋਂ ਦਿੱਤੀ ਗਈ ਹੈ।
ਦੱਸ ਦੇਈਏ ਕਿ ਇਸ ਕ੍ਰਮ ‘ਚ ਸ਼ੁੱਕਰਵਾਰ ਰਾਤ ਨੂੰ ਉਹ ਆਪਣੇ ਗੁਰੂ ਨਿਰੰਜਨੀ ਅਖਾੜੇ ਦੇ ਆਚਾਰੀਆ ਮਹਾਮੰਡਲੇਸ਼ਵਰ ਸਵਾਮੀ ਕੈਲਾਸ਼ਾਨੰਦ ਗਿਰੀ ਮਹਾਰਾਜ ਦੇ ਨਾਲ ਦੁਨੀਆ ਦੇ ਸਭ ਤੋਂ ਪੁਰਾਣੇ ਸ਼ਹਿਰ ਕਾਸ਼ੀ ਪਹੁੰਚੀ। ਸਵਾਮੀ ਕੈਲਾਸ਼ਾਨੰਦ ਗਿਰੀ ਨੇ ਕਿਹਾ, ‘ਉਹਨਾਂ ਨੇ (ਲੌਰੇਨ ਪਾਵੇਲ ਜੌਬਸ) ਇਸ਼ਨਾਨ ਕਰਨਾ ਸੀ। ਉਹ ਇਸ ਸਮੇਂ ਮੇਰੇ ਕੈਂਪ ‘ਚ ਹੈ। ਉਹਨਾਂ ਦੇ ਹੱਥ ‘ਚ ਥੋੜ੍ਹੀ ਜਿਹੀ ਐਲਰਜੀ ਹੋ ਗਈ। ਉਹ ਬਹੁਤ ਸਰਲ ਅਤੇ ਸਹਿਜ ਸੁਭਾਅ ਦੀ ਹੈ। ਉਹ ਕਦੇ ਇੰਨੀ ਭੀੜ ਵਿੱਚ ਨਹੀਂ ਰਹੀ। ਇਸੇ ਕਰਕੇ ਉਸ ਨੇ ਇਸ਼ਨਾਨ ਵੀ ਨਹੀਂ ਕੀਤਾ। ਉਹ ਇਕੱਲੀ ਇਸ਼ਨਾਨ ਕਰੇਗੀ। ਆਪਣੀ ਖ਼ਰਾਬ ਸਿਹਤ ਦੇ ਬਾਵਜੂਦ ਉਹ ਸੰਗਮ ‘ਚ ਡੁਬਕੀ ਲਗਾਏਗੀ। ਮੈਨੂੰ ਲੱਗਦਾ ਹੈ ਕਿ ਉਹ ਪੂਜਾ ਲਈ ਸਾਡੇ ਨਾਲ ਰੁਕੀ, ਰਾਤ ਦੀ ਪੂਜਾ ‘ਚ ਸ਼ਾਮਲ ਹੋਈ। ਉਹ ਹਵਨ, ਪੂਜਾ ਅਤੇ ਅਭਿਸ਼ੇਕ ਕਰਨ ਲਈ ਸਾਡੇ ਨਾਲ ਰਹੇਗੀ ਅਤੇ ਸਾਡੇ ਕੈਂਪ ‘ਚ ਆਰਾਮ ਕਰ ਰਹੀ ਹੈ।’
ਦੱਸ ਦੇਈਏ ਕਿ ਸਟੀਵ ਜੌਬਸ ਦੀ ਪਤਨੀ ਲੌਰੇਨ ਪਾਵੇਲ ਜੌਬਸ ਦਾ ਹਿੰਦੂ ਧਰਮ ਵਿੱਚ ਡੂੰਘਾ ਵਿਸ਼ਵਾਸ ਹੈ। ਉਹ ਨਿਰੰਜਨੀ ਅਖਾੜੇ ਨਾਲ ਸਬੰਧ ਰੱਖਦੀ ਹੈ। ਮਹਾਂਕੁੰਭ ’ਚ ਕੁੱਲ 13 ਅਖਾੜਿਆਂ ਨੇ ਹਿੱਸਾ ਲਿਆ ਹੈ, ਜਿਨ੍ਹਾਂ ਨੂੰ 3 ਸਮੂਹਾਂ ‘ਚ ਵੰਡਿਆ ਗਿਆ ਹੈ – ਸੰਨਿਆਸੀ ਅਖਾੜਾ, ਬੈਰਾਗੀ ਅਖਾੜਾ ਅਤੇ ਉਦਾਸੀਨ ਅਖਾੜਾ। ਜੂਨਾ ਅਖਾੜਾ ਅਤੇ ਨਿਰੰਜਨੀ ਅਖਾੜਾ ਸਮੇਤ 7 ਅਖਾੜੇ ਸੰਨਿਆਸੀ ਸਮੂਹ ਦਾ ਹਿੱਸਾ ਹਨ।