Corona Virus
12 ਦਿਨਾਂ ‘ਚ 6 ਵੱਖ-ਵੱਖ ਥਾਵਾਂ ਤੇ ਚੋਰੀਆਂ

ਸੰਗਰੂਰ, ਵਿਨੋਦ ਗੋਇਲ, 6 ਅਪ੍ਰੈਲ : ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਵਿੱਚ ਲੱਗੇ ਕਰਫ਼ਿਊ ਕਾਰਨ ਲਗਾਤਾਰ 6 ਥਾਵਾਂ ਦੀਆਂ ਦੁਕਾਨਾਂ ਵਿੱਚ ਚੋਰੀ ਕੀਤੀ ਗਈ ਹੈ। ਜਿੱਥੇ ਪਿਛਲੇ ਸਮੇਂ ਵਿੱਚ 2 ਥਾਵਾਂ ਤੇ ਚੋਰੀ ਦੀਆਂ ਵਾਰਦਾਤਾ ਸਾਹਮਣੇ ਆ ਚੁੱਕੀਆਂ ਹਨ। ਉੱਥੇ ਹੀ ਸੰਗਰੂਰ ਦੀਆਂ ਦੁਕਾਨਾਂ ਵਿੱਚ ਵੀ ਇਹ ਘਟਨਾ ਵਾਪਰੀ। ਜਿਸਦੇ ਚਲਦਿਆਂ ਦੁਕਾਨਦਾਰਾਂ ਨੇ ਦੱਸਿਆਕਿ ਕਰਫ਼ਿਊ ਕਾਰਨ ਉਹ ਆਪਣੇ ਘਰ ਦੇ ਲਈ ਰਾਸ਼ਨ ਲੈਣ ਗਿਆ ਸੀ ਜਦੋ ਉੱਥੇ ਪਹੁੰਚਿਆ ਤਾਂ ਵੇਖਿਆ ਕਿ ਉਸਦੀ ਦੁਕਾਨ ‘ਚ ਚੋਰੀ ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ ਕਰਫ਼ਿਊ ਦੇ ਕਾਰਨ 12 ਦਿਨਾਂ ਵਿੱਚ 6 ਵੱਖ-ਵੱਖ ਥਾਵਾਂ ਤੇ ਚੋਰੀਆਂ ਹੋ ਗਈਆਂ ਹਨ। ਇਸ ਮੌਕੇ ਦੁਕਾਨਦਾਰ ਨੇ ਦੱਸਿਆ ਕਿ 25000 ਤੱਕ ਦੀਆਂ ਚੀਜ਼ਾਂ ਦੁਕਾਨ ਵਿੱਚੋ ਚੋਰੀ ਹੋ ਚੁੱਕਿਆ ਹਨ।