Uncategorized
Story of kiss: ਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ

ਪੰਜਾਬ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ। ਦਰਅਸਲ, ਬਾਂਬੇ ਹਾਈ ਕੋਰਟ ਨੇ ਅਦਾਕਾਰਾ ਰਾਖੀ ਸਾਵੰਤ ਨੂੰ ਜ਼ਬਰਦਸਤੀ KISS ਦੇ ਦੋਸ਼ ਵਿੱਚ ਗਾਇਕ ਮੀਕਾ ਸਿੰਘ ਵਿਰੁੱਧ 2006 ਵਿੱਚ ਦਾਇਰ ਕੇਸ ਨੂੰ ਰੱਦ ਕਰ ਦਿੱਤਾ ਹੈ। ਸਾਵੰਤ ਵੱਲੋਂ ਦਾਇਰ ਹਲਫ਼ਨਾਮੇ ਦਾ ਨੋਟਿਸ ਲੈਂਦਿਆਂ ਅਦਾਲਤ ਨੇ ਮਾਮਲੇ ਦੀ ਐਫਆਈਆਰ ਅਤੇ ਚਾਰਜਸ਼ੀਟ ਰੱਦ ਕਰ ਦਿੱਤੀ। ਸਾਵੰਤ ਨੇ ਇਸ ਹਲਫਨਾਮੇ ‘ਚ ਕਿਹਾ ਸੀ ਕਿ ਉਨ੍ਹਾਂ ਅਤੇ ਸਿੰਘ ਨੇ ਇਸ ਮੁੱਦੇ ਨੂੰ ਆਪਸੀ ਸਮਝਦਾਰੀ ਨਾਲ ਸੁਲਝਾ ਲਿਆ ਹੈ।

ਗੱਲ ਕੀ ਹੈ
ਦੱਸ ਦੇਈਏ ਕਿ ਮਾਮਲਾ ਸਾਲ 2006 ਦੌਰਾਨ ਮੀਕਾ ਸਿੰਘ ਦੇ ਜਨਮਦਿਨ ਮੌਕੇ ਦਾ ਦੱਸਿਆ ਜਾ ਰਿਹਾ ਹੈ। ਦੋਸ਼ ਸੀ ਕਿ ਮੀਕਾ ਨੇ ਇਕ ਰੈਸਟੋਰੈਂਟ ‘ਚ ਆਯੋਜਿਤ ਜਨਮਦਿਨ ਪਾਰਟੀ ਦੌਰਾਨ ਰਾਖੀ ਸਾਵੰਤ ਨੂੰ ਜ਼ਬਰਦਸਤੀ ਕਿੱਸ ਕੀਤਾ ਸੀ। ਇਸ ਤੋਂ ਬਾਅਦ ਰਾਖੀ ਨੇ ਗੁੱਸੇ ‘ਚ ਆ ਕੇ ਮੁੰਬਈ ਦੇ ਓਸ਼ੀਵਾਰਾ ਪੁਲਸ ਸਟੇਸ਼ਨ ‘ਚ ਮੀਕਾ ਖਿਲਾਫ ਮਾਮਲਾ ਦਰਜ ਕਰਵਾਇਆ।
