Uncategorized
ਮੁਕਤਸਰ ਦੇ ਵਿਦਿਆਰਥੀ ਨੇ ਕੈਨੇਡਾ ‘ਚ ਤੋੜਿਆ ਦਮ, ਬਲੱਡ ਕੈਂਸਰ ਤੋਂ ਸੀ ਪੀੜਤ

ਕੈਨੇਡਾ, 13 ਜੁਲਾਈ (ਅਸ਼ਫਾਕ ਢੁੱਡੀ): ਕੈਨੇਡਾ ਵਿੱਚ ਪੜ੍ਹਾਈ ਕਰਨ ਗਏ ਮੁਕਤਸਰ ਦੇ ਵਿਦਿਆਰਥੀ ਪੁਨੀਤ ਰਾਜੌਰੀਆ (19) ਦੀ ਕੈਨੇਡਾ ਵਿਖੇ ਬਲੱਡ ਕੈਂਸਰ ਦੀ ਬਿਮਾਰੀ ਕਰਕੇ ਮੌਤ ਹੋ ਗਈ ਹੈ। ਪੁਨੀਤ ਦੇ ਪਿਤਾ ਦਵਿੰਦਰ ਰਜੌਰੀਆ ਜੋ ਮੁਕਤਸਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਪ੍ਰਿੰਸੀਪਲ ਹਨ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਵਜੋਂ ਵੀ ਸੇਵਾਵਾਂ ਦੇ ਚੁੱਕੇ ਹਨ, ਨੇ ਦੱਸਿਆ ਕਿ ਉਹ ਸਾਲ ਕੁ ਪਹਿਲਾਂ ਹੀ ਕੈਨੇਡਾ ਵਿਖੇ ਪੜ੍ਹਣ ਗਿਆ ਸੀ। ਉਥੇ ਹੀ ਉਸਦੀ ਬਲੱਡ ਕੈਂਸਰ ਦੀ ਬਿਮਾਰੀ ਦਾ ਪਤਾ ਲੱਗਿਆ ਤੇ ਕੁਝ ਦਿਨਾਂ ਤੋਂ ਇਲਾਜ ਚੱਲ ਰਿਹਾ ਸੀ ਪਰ ਬੀਤੇ ਕੱਲ੍ਹ ਉਸਦੀ ਮੌਤ ਹੋ ਗਈ।