Corona Virus
ਪ੍ਰਸ਼ਾਸ਼ਨ ਵਲੋਂ ਸੁਜਾਨਪੁਰ ਨੂੰ ਕੀਤਾ ਗਿਆ ਸੀਲ

ਸੁਜਾਨਪੁਰ, 6 ਅਪ੍ਰੈਲ : ਪਠਾਨਕੋਟ ਦੇ ਸੁਜਾਨਪੁਰ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਔਰਤ ਦੀ ਮੌਤ ਤੋਂ ਬਾਅਦ ਪ੍ਰਸ਼ਾਸ਼ਨ ਵਲੋਂ ਸਖ਼ਤਾਈ ਕੀਤੀ ਗਈ ਹੈ। ਪੁਲਿਸ ਦੇ ਨਾਲ-ਨਾਲ ਲੋਕਾਂ ਨੇ ਆਪਣੀਆਂ ਗਲੀਆਂ ਨੂੰ ਸੀਲ ਕਰ ਦਿੱਤਾ, ਮ੍ਰਿਤਕ ਔਰਤ ਦੇ ਪਰਿਵਾਰ ਸਮੇਤ 30 ਲੋਕਾਂ ਨੂੰ ਪ੍ਰਸ਼ਾਸਨ ਵਲੋਂ ਆਈਸੋਲੇਟ ਕੀਤਾ ਗਿਆ ਹੈ। ਲੌਕਡਾਊਨ ਦੇ ਬਾਵਜੂਦ ਵੀ ਲੋਕ ਕੋਰੋਨਾ ਦੀ ਪਕੜਵਿੱਚ ਆ ਰਹੇ ਹਨ। ਬੀਤੇ ਦਿਨ ਸੁਜਾਨਪੁਰ ਦੀ ਇਕ 75 ਸਾਲਾ ਔਰਤ ਦੀ ਮੌਤ ਕਾਰਨ ਪੁਲਿਸ ਨੇ ਸੁਜਾਨਪੁਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਤਾਂ ਜੋ ਕੋਈ ਵੀਇਲਾਕੇ ਤੋਂ ਬਾਹਰ ਅਤੇ ਅੰਦਰ ਨਾ ਆ ਸੱਕਣ।