Punjab
ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਭਗਤ ਕਬੀਰ ਦਾਸ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾ ਨੂੰ ਦਿੱਤੀਆਂ ਵਧਾਈਆਂ

ਦੇਸ਼ ਭਰ ਦੇ ਵਿਚ ਕਬੀਰ ਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਹਰ ਕੋਈ ਭਗਤ ਕਬੀਰ ਦਾਸ ਜੀ ਨੂੰ ਜਨਮ ਦਿਹਾੜੇ ਤੇ ਵਧਾਈਆਂ ਦੇ ਰਿਹਾ ਹੈ ਉੱਥੇ ਹੀ ਸ਼੍ਰੋਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੇ ਸੋਸ਼ਲ ਅਕਾਊਂਟ ਰਾਹੀਂ ਭਗਤ ਕਬੀਰ ਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ।

ਸੁਖਬੀਰ ਸਿੰਘ ਨੇ ਵਧਾਈ ਦਿੰਦਿਆ ਲਿਖਿਆ “ਭਗਤੀ ਲਹਿਰ ਦੀ ਸਤਿਕਾਰਤ ਸ਼ਖ਼ਸੀਅਤ, ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਵਧਾਈਆਂ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤ ਕਬੀਰ ਜੀ ਦੀ ਪਾਵਨ ਬਾਣੀ, ਝੂਠੇ ਕਰਮ ਕਾਂਡਾਂ ਤੇ ਪਖੰਡਾਂ ਤੇ ਚੋਟ ਕਰਦੀ ਹੋਈ, ਭਗਤੀ ਦੇ ਸਰਲ ਤੇ ਸੱਚੇ ਮਾਰਗ ਵੱਲ ਤੋਰਦੀ ਹੈ”।

ਹਰਸਿਮਰਤ ਬਾਦਲ ਨੇ ਲਿਖਿਆ “ਸ਼੍ਰੋਮਣੀ ਭਗਤ ਕਬੀਰ ਜੀ ਦੇ ਪਾਵਨ ਜਨਮ ਦਿਹਾੜੇ ਦੀ ਸਾਰੀ ਸੰਗਤ ਨੂੰ ਵਧਾਈ। ਕੱਟੜਵਾਦ, ਪਾਖੰਡਵਾਦ ਤੇ ਊਚ-ਨੀਚ ਦਾ ਖੰਡਨ ਕਰਦਿਆਂ, ਆਪਣੀ ਬਾਣੀ ਰਾਹੀਂ ਭਗਤ ਕਬੀਰ ਜੀ ਨੇ ਸਾਰੀ ਮਨੁੱਖਤਾ ਨੂੰ ਸਮਾਜਿਕ ਬਰਾਬਰਤਾ, ਕਰਮ-ਕਾਂਡਮੁਕਤ ਜੀਵਨ ਅਤੇ ਸਾਂਝੀਵਾਲਤਾ ਦੀ ਸੇਧ ਦਿੱਤੀ”।