Connect with us

Punjab

ਗੋਲੀਕਾਂਡ, ਡੇਰਾ ਮੁਖੀ ਨੂੰ ਮੁਆਫੀ ਸਣੇ ਸੁਖਬੀਰ ਬਾਦਲ ਨੇ ਕਬੂਲੇ ਸਾਰੇ ‘ਗੁਨਾਹ’, ਪੜ੍ਹੋ ਸਿੰਘ ਸਾਹਿਬਾਨਾਂ ਵੱਲੋਂ ਪੁੱਛਿਆ ਇਕੱਲਾ-ਇਕੱਲਾ ਸਵਾਲ

Published

on

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਤਨਖ਼ਾਹੀਆ ਕਰਾਰ ਦਿੱਤੇ ਸੁਖਬੀਰ ਸਿੰਘ ਬਾਦਲ ਵੀਲ੍ਹ ਚੇਅਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਕਈ ਆਗੂ ਵੀ ਮੌਜੂਦ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੱਜ ਪੰਜ ਸਿੰਘ ਸਾਹਿਬਾਨਾਂ ਵੱਲੋਂ ਇਤਿਹਾਸਕ ਫ਼ਸੀਲ ਤੋਂ ਸੰਗਤ ਦੇ ਰੂ-ਬ-ਰੂ ਹੁੰਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਸਿੱਧੇ ਸਵਾਲ ਕੀਤੇ ਗਏ। ਇਸ ਦੌਰਾਨ ਸਾਹਿਬਾਨਾਂ ਨੇ ਸਿਰਸਾ ਸਾਧ ਨੂੰ ਦਿੱਤੀ ਗਈ ਮੁਆਫ਼ੀ ਦਾ ਜ਼ਿਕਰ ਕਰਦੇ ਕਈ ਸਵਾਲ ਸੁਖਬੀਰ ਸਿੰਘ ਬਾਦਲ ਨੂੰ ਪੁੱਛੇ, ਜਿਨ੍ਹਾਂ ਦਾ ਜਵਾਬ ਹਾਂ ਜਾਂ ਨਾ ਵਿਚ ਦੇਣ ਲਈ ਕਿਹਾ ਗਿਆ। ਫ਼ਸੀਲ ਤੋਂ ਗਿਆਨੀ ਰਘਬੀਰ ਸਿੰਘ ਨੇ ਸਿੰਘ ਸਾਹਿਬਾਨਾਂ ਵੱਲੋਂ ਸਾਰੇ ਸਵਾਲ ਪੁੱਛੇ।

ਪੜ੍ਹੋ ਸਿੰਘ ਸਾਹਿਬਾਨਾਂ ਵੱਲੋਂ ਪੁੱਛਿਆ ਇਕੱਲਾ-ਇਕੱਲਾ ਸਵਾਲ-

  • ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਸਵਾਲ ਪੁੱਛਿਆ- ਕੀ ਤੁਸੀਂ ਅਕਾਲੀ ਸਰਕਾਰ ਦੇ ਰਹਿੰਦੇ ਹੋਏ ਪੰਥਕ ਮੁੱਦਿਆਂ, ਜਿਨਾਂ ਕਾਰਨ ਹਜਾਰਾਂ ਸ਼ਹੀਦੀਆਂ ਹੋਈਆਂ, ਉਨ੍ਹਾਂ ਨੂੰ ਵਿਸਾਰਿਆ, ਕੀ ਤੁਸੀਂ ਇਹ ਗੁਨਾਹ ਕੀਤਾ ?
    ….ਤਾਂ ਅੱਗੋਂ ਸੁਖਬੀਰ ਸਿੰਘ ਬਾਦਲ ਬੋਲੇ – ਬਹੁਤ ਭੁੱਲਾਂ ਹੋਈਆਂ, ਸਾਡੀ ਪਾਰਟੀ…ਇਸ ਤੋਂ ਬਾਅਦ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਕਿਹਾ- ਸਿਰਫ਼ ਹਾਂ ਜਾਂ ਨਾ ਵਿਚ ਜਵਾਬ ਦਿਓ ? ਸੁਖਬੀਰ ਬੋਲੇ- ਹਾਂ
  • ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਪੁੱਛਿਆ- ਬੇਗੁਨਾਹੇ ਸਿੱਖਾਂ ਦੇ ਕਾਤਲ ਅਫ਼ਸਰਾਂ ਨੂੰ ਤਰੱਕੀਆਂ ਅਤੇ ਟਿਕਟਾਂ ਦਿੱਤੀਆਂ ? ਤਾਂ ਅੱਗੋ ਸੁਖਬੀਰ ਸਿੰਘ ਬਾਦਲ ਨੇ ਜਵਾਬ ਦਿੱਤਾ- ਹਾਂ
  • ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਅਗਲਾ ਸਵਾਲ ਪੁੱਛਿਆ- ਸਿੱਖਾਂ ਦੇ ਦੁਸ਼ਮਣ ਸਿਰਸਾ ਸਾਧ ‘ਤੇ ਦਰਜ ਕੇਸ ਨੂੰ ਤੁਸੀਂ ਵਾਪਸ ਕਰਵਾਉਣ ਦਾ ਤੁਸੀਂ ਗੁਨਾਹ ਕੀਤਾ? ਹਾਂ ਜਾਂ ਨਾ
    ਇਸ ਸਵਾਲ ‘ਤੇ ਵੀ ਸੁਖਬੀਰ ਸਿੰਘ ਬਾਦਲ ਨੇ ‘ਹਾਂ’ ਵਿੱਚ ਜਵਾਬ ਦਿੱਤਾ।
  • ਇੰਨਾ ਹੀ ਨਹੀਂ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਪੁੱਛਿਆ- ਸਿਰਸਾ ਸਾਧ ਨੂੰ ਮੁਆਫ਼ੀ ਦਿਵਾਉਣੀ ਉਹ ਵੀ ਬਿਨਾਂ ਮੰਗੇ ਤੁਸੀਂ ਜਥੇਦਾਰ ਨੂੰ ਸੱਦਿਆ ਅਤੇ ਇਕ ਚਿੱਠੀ ਉਨ੍ਹਾਂ ਸੌਂਪੀ? ਤਾਂ ਅੱਗੋ ਸੁਖਬੀਰ ਸਿੰਘ ਬਾਦਲ ਬੋਲੇ- ਸਰਕਾਰਾਂ ਦੌਰਾਨ ਬਹੁਤ ਭੁੱਲਾਂ ਹੋਈਆਂ।
  • ਜਥੇਦਾਰ ਗਿਆਨੀ ਰਘੁਬੀਰ ਸਿੰਘ ਵੱਲੋਂ ਇਹ ਵੀ ਪੁੱਛਿਆ ਗਿਆ ਕਿ ” ਤੁਸੀਂ ਜਥੇਦਾਰਾਂ ਨੂੰ ਘਰ ਸੱਦ ਕੇ ਬਿਨਾਂ ਮੰਗੇ ਸੌਦਾ ਸਾਧ ਨੂੰ ਮੁਆਫ਼ੀ ਦੇਣ ਬਾਰੇ ਕਿਹਾ ਹੈ ਜਾਂ ਨਹੀਂ?” ਇਸ ਸਵਾਲ ਦੇ ਜਵਾਬ ਵਿੱਚ ਸੁਖਬੀਰ ਨੇ ‘ਨਾ’ ਕਿਹਾ।
  • ਇਸ ਤੋਂ ਇਲਾਵਾ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਪੁੱਛਿਆ ਕਿ “ਤੁਹਾਡੀ ਸਰਕਾਰ ਵੇਲੇ ਪੋਸਟਰ ਲਗਾ ਕੇ ਗੰਦੀਆਂ ਗਾਲ੍ਹਾਂ ਕੱਢੀਆਂ ਗਈਆਂ, ਤੁਸੀਂ ਪੋਸਟਰ ਲਗਾਉਣ ਵਾਲਿਆਂ ਨੂੰ ਲੱਭਿਆ ਨਹੀਂ, ਇਸ ਦੌਰਾਨ ਬੇਅਦਬੀਆਂ ਹੋਈਆਂ, ਬਹਿਬਲ ਕਲਾਂ ਵਿਚ ਜੋ ਗੋਲੀਆਂ ਚੱਲੀਆਂ, ਉਹ ਗੁਨਾਹ ਤੁਹਾਡੀ ਸਰਕਾਰ ਵੇਲੇ ਹੋਇਆ। ਤੁਸੀਂ ਉਹ ਗੁਨਾਹ ਮੰਨਦੇ ਹੋ ? ਤਾਂ ਸੁਖਬੀਰ ‘ਹਾਂ’ ਬੋਲੇ।
  • ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਇਹ ਵੀ ਪੁੱਛਿਆ ਕਿ ਸੌਦਾ ਸਾਧ ਦੀ ਮੁਆਫ਼ੀ ਲਈ ਇਸ਼ਤਿਹਾਰ ਅਤੇ ਉਨ੍ਹਾਂ ਦੇ ਪੈਸੇ ਗੁਰੂ ਦੀ ਗੋਲਕ ਵਿਚੋਂ ਦਿੱਤੇ, ਇਹ ਗੁਨਾਹ ਕੀਤਾ ਹੈ ਜਾਂ ਨਹੀਂ ?
    ਸੁਖਬੀਰ- ਹਾਂ