punjab
ਸੁਖਬੀਰ ਬਾਦਲ ਵੱਲੋਂ 13 ਨੁਕਾਤੀ ਪ੍ਰੋਗਰਾਮ ਨੂੰ ਘਰ ਘਰ ਪਹੁੰਚਾਉਣ ਲਈ ਪੋਸਟਰ ਰਿਲੀਜ਼

ਅਜਨਾਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨ ਕੀਤੇ 13 ਨੁਕਾਤੀ ਪ੍ਰੋਗਰਾਮਾਂ ਨੂੰ ਲੋਕਾਂ ਤੱਕ ਘਰ-ਘਰ ਪਹੁੰਚਾਉਣ ਲਈ ਅੱਜ ਹਲਕਾ ਅਜਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਅਤੇ ਉਮੀਦਵਾਰ ਅਮਰਪਾਲ ਸਿੰਘ ਬੋਨੀ ਅਜਨਾਲਾ ਵੱਲੋਂ ਪੋਸਟਰ ਰਿਲੀਜ਼ ਕਰਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉੱਥੇ ਹੀ ਬੋਨੀ ਅਜਨਾਲਾ ਵੱਲੋਂ ਆਪਣੇ ਦਫਤਰ ਵਿਖੇ ਹਰ ਆਉਣ ਜਾਣ ਵਾਲੇ ਵਰਕਰ ਨੂੰ ਪੋਸਟਰ ਦੇ ਕੇ 13 ਨੁਕਾਤੀ ਪ੍ਰੋਗਰਾਮਾਂ ਨੂੰ ਪਿੰਡਾਂ ਅੰਦਰ ਘਰ ਘਰ ਪਹੁੰਚਾਉਣ ਲਈ ਵਰਕਰਾਂ ਨੂੰ ਅਪੀਲ ਕੀਤੀ।
ਇਸ ਮੌਕੇ ਅਮਰਪਾਲ ਸਿੰਘ ਬੋਨੀਂ ਅਜਨਾਲ਼ਾ ਨੇ ਕਿਹਾ ਕੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨ ਕੀਤੇ 13 ਨੁਕਾਤੀ ਪ੍ਰੋਗਰਾਮ ਨੂੰ ਪਿੰਡ ਪਿੰਡ ਘਰ ਘਰ ਤੱਕ ਪਹੁੰਚਾਉਣ ਲਈ ਪੋਸਟਰ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਲੋਕਾਂ ਨੂੰ ਪਾਰਟੀ ਦੇ ਕੰਮਾਂ ਬਾਰੇ ਜਾਣੂ ਕਰਵਾਇਆ ਜਾਵੇਗਾ ।
ਬੋਨੀਂ ਅਜਨਾਲ਼ਾ ਨੇ ਕਿਹਾ ਕੀ ਆਮ ਆਦਮੀ ਪਾਰਟੀ ਡਰਾਮਾ ਕਰ ਰਹੀ ਹੈ ਕੈਪਟਨ ਵਾਂਗ ਬਿਜਲੀ ਫ੍ਰੀ ਲਈ ਫਾਰਮ ਭਰੋ ਓਹਨਾ ਕਿਹਾ ਕਿ ਇਹ ਸਭ ਡਰਾਮਾ ਕਰ ਰਹੇ ਹਨ ਜਦੋਂਕਿ ਸ ਬਾਦਲ ਦੀ ਸਰਕਾਰ ਵੇਲੇ ਉਹਨਾਂ ਟੂਏਬਵੈੱਲਾਂ ਦੀ ਬਿਜਲੀ ਜਦੋ ਫ੍ਰੀ ਕੀਤੀ ਸੀ ਤਾਂ ਫਾਰਮ ਨਹੀਂ ਸੀ ਭਰਵਾਏ ।