Punjab
ਪੰਜਾਬ ਯਾਤਰਾ ‘ਤੇ ਨਿਕਲੇ ਸੁਖਬੀਰ ਬਾਦਲ ਦਾ ਜੀਰਾ ‘ਚ ਹੋਇਆ ਵੱਡਾ ਵਿਰੋਧ

ਜੀਰਾ : ਅੱਜ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜੀਰਾ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸੰਗਤ ਦਰਸ਼ਨ ਲਈ ਪਹੁੰਚੇ ਜਿਥੇ ਉਨ੍ਹਾਂ ਆਉਣ ਵਾਲੇ ਇਲੈਕਸ਼ਨ ਨੂੰ ਲੈਕੇ ਵਰਕਰਾਂ ਨੂੰ ਸਬੋਧਨ ਕੀਤਾ । ਪਰ ਉਥੇ ਸੁਖਬੀਰ ਬਾਦਲ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਇਸ ਮੌਕੇ ਭਾਰਤੀਆਂ ਕਿਸਾਨ ਯੂਨੀਅਨ ਕ੍ਰਾਤੀਕਾਰੀ ਵੱਲੋਂ ਸੁਖਬੀਰ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾ ਵਿਰੋਧ ਕੀਤਾ ਗਿਆ । ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਵਿੱਚ ਸਘੰਰਸ਼ ਲੜ ਰਹੇ ਹਨ। ਅਤੇ ਸਿਆਸਤਦਾਨ ਕਿਸਾਨਾਂ ਦੀ ਸਾਰ ਲੈਣ ਦੀ ਬਜਾਏ ਆਪਣੇ ਇਲੈਕਸ਼ਨ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਜਦ ਤੱਕ ਖੇਤੀ ਕਨੂੰਨ ਰੱਦ ਨਹੀਂ ਹੁੰਦੇ ਪੰਜਾਬ ਵਿੱਚ ਹਰ ਸਿਆਸੀ ਪਾਰਟੀ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ।