Governance
ਸੁੰਦਰ ਸ਼ਾਮ ਅਰੋੜਾ ਨੇ ਪਿਊਸ਼ ਗੋਇਲ ਨੂੰ ਭਾਰਤ ‘ਚ ਤਿਆਰ ਪੀਪੀ ਕਿੱਟਾ ਨੂੰ ਹੋਰਨਾਂ ਮੁਲਕਾਂ ‘ਚ ਨਿਰਯਾਤ ਕਰਨ ਦੀ ਕੀਤੀ ਅਪੀਲ

ਚੰਡੀਗੜ, 22 ਮਈ: ਪੀਪੀਈਜ਼ ਦੇ ਨਿਰਮਾਣ ਵਿੱਚ ਪੰਜਾਬ ਦੀ ਸਮਰੱਥਾ ਨੂੰ ਪੂਰਨ ਰੂਪ ਵਿੱਚ ਵਰਤਣ ਦੇ ਮੱਦੇਨਜ਼ਰ ਰਾਜ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕੇਂਦਰੀ ਉਦਯੋਗ ਮੰਤਰੀ ਪਿਯੂਸ਼ ਗੋਇਲ ਨੂੰ ਅਪੀਲ ਕੀਤੀ ਹੈ ਕਿ ਉਹ ਹੋਰਨਾਂ ਮੁਲਕਾਂ ਨੂੰ ਇਸ ਦੇ ਨਿਰਯਾਤ ਦੀ ਆਗਿਆ ਦੇਣ ਬਾਰੇ ਵਿਚਾਰ ਕਰੇ।
ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ 58 ਪੀਪੀਈ ਸੂਟ ਨਿਰਮਾਤਾਵਾਂ ਨੇ ਸਿਟ੍ਰੋ / ਡੀਆਰਡੀਓ ਤੋਂ ਪ੍ਰਮਾਣੀਕਰਣ ਪ੍ਰਾਪਤ ਕਰ ਲਿਆ ਹੈ ਅਤੇ ਪ੍ਰੋਸੈਸਿੰਗ ਆਰਡਰ ਆਰੰਭ ਕਰਨ ਲਈ ਤਿਆਰ ਹਨ।
ਸੁੰਦਰ ਸ਼ਾਮ ਅਰੋੜਾ ਨੇ ਪਿਊਸ਼ ਗੋਇਲ ਨੂੰ ਲੇਟਰ ਲਿੱਖ ਕੇ ਕਿਹਾ ਹੈ ਕਿ ਉਹ ਬਾਕੀ ਦੇਸ਼ਾਂ ਨੂੰ ਵੀ ਪੀਪੀ ਕੀਟਸ ਮੰਗਵਾਉਣ ਲਈ ਕਹਿਣ ਤਾਂ ਜੋ ਪੰਜਾਬ ਦਾ ਉਦਯੋਗ ਵੱਧ ਸਕੇ।