Corona Virus
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਲੋੜਵੰਦਾਂ ਦਾ ਸਹਾਰਾ

ਪਠਾਨਕੋਟ, ਮੁਕੇਸ਼ ਸੈਣੀ, 3 ਅਪ੍ਰੈਲ : ਕੈਰੋਨਾ ਵਾਇਰਸ ਦੇ ਕਾਰਨ ਪੂਰੇ ਦੇਸ਼ ਨੂੰ ਲੌਕਡਾਊ ਕਰ ਦਿੱਤਾ ਹੈ ਅਤੇ ਕਰਫ਼ਿਊ ਲਗਾਇਆ ਗਿਆ ਹੈ। ਦੱਸ ਦਈਏ ਇਸਕਰਫ਼ਿਊ ਦੌਰਾਨ ਝੁੱਗੀਆਂ ਵਿਚ ਰਹਿਣ ਵਾਲੇ ਅਤੇ ਹਰ ਰੋਜ਼ ਕੰਮ ਕਰਨ ਵਾਲੇ ਲੋਕਾਂ ਨੂੰ ਘੱਟ ਭੋਜਨ ਮਿਲ ਰਿਹਾ ਹੈ, ਲੋਕ ਜੋ ਰੋਜ਼ ਕਮਾਉਂਦੇ ਸਨ ਅਤੇ ਖਾਦੇ ਸਨ, ਪਰ ਰੁਜ਼ਗਾਰ ਦੀ ਘਾਟ ਕਾਰਨ ਹੁਣ ਉਹਨਾਂ ਨੂੰ ਔਖੀ ਘੜੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਦਾ ਸਮਰਥਨ ਕਰੂਗੀ। ਪਿਛਲੇ ਕਈ ਦਿਨਾਂ ਤੋਂ ਗੁਰੂਦੁਆਰਾ ਸ਼੍ਰੀ ਬਾਰਠ ਸਾਹਿਬ ਬਾਬਾ ਸ਼੍ਰੀ ਚੰਦ ਸੁਸਾਇਟੀ ਪਠਾਨਕੋਟ ਵੱਲੋਂ ਇਨ੍ਹਾਂ ਗਰੀਬ ਝੁੱਗੀਆਂ ਝੌਂਪੜੀਆਂ ਨੂੰ ਅਤੇਪਿੰਡ ਦੇ ਲੋਕਾਂ ਨੂੰ ਲੰਗਰ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ।