Uncategorized
ਕੋਰੋਨਾ ਮਹਾਮਾਂਰੀ ਕਾਰਨ ਸੁਪਰੀਮ ਕੋਰਟ ਅਗਲੇ ਆਦੇਸ਼ ਤਕ ਬੰਦ, ਕੁਝ ਅਹਿਮ ਮਾਮਲਿਆਂ ਤੇ ਹੋਵੇਗੀ ਸੁਣਵਾਈ
ਕੋਰੋਨਾ ਦੀ ਦੂਜੀ ਲਹਿਰ ਇੰਨੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਰਟ ਅਗਲੇ ਆਦੇਸ਼ਾ ਤਕ ਬੰਦ ਰਹੇਗਾ। ਸੁਪਰੀਮ ਕੋਰਟ 22 ਅਪ੍ਰੈਲ ਤੋਂ ਸਿਰਫ਼ ਜਰੂਰੀ ਮਾਮਲਿਆਂ ਦੀ ਹੀ ਸੁਣਵਾਈ ਕਰੇਗੀ। ਇਸ ਦੌਰਾਨ ਸੁਪਰੀਮ ਕੋਰਟ ਦੁਆਰਾ ਇਹ ਕਿਹਾ ਗਿਆ ਕਿ 22 ਅਪ੍ਰੈਲ ਤੋਂ ਨਿਯਮਤ ਅਦਾਲਤਾਂ ਨਹੀਂ ਬੈਠਣਗੀਆਂ। ਇਸ ਦੌਰਾਨ ਕੋਰਟ ਨੇ 22 ਅਪ੍ਰੈਲ ਦੀ ਮੁਕਦਮਿਆਂ ਦੀ ਸੁਣਵਾਈ ਦੀ ਲਿਸਟ ਰੱਦ ਕਰ ਦਿੱਤੀ ਹੈ। ਇਸ ਦੌਰਾਨ ਇਹ ਕਿਹਾ ਗਿਆ ਕਿ ਐਡਵੋਕੇਟ ਆਨ ਰਿਕਾਰਡ ਅਤੇ ਪਾਰਟੀ ਇਨ੍ਹਾਂ ਪਰਸਨਲ ਮਾਮਲਿਆਂ ਦੀ ਸੁਣਵਾਈ ਲਈ ਇਕ ਮੈਂਸ਼ਨਿੰਗ ਅਰਜ਼ੀ ਦੇਣਗੇ ਜਿਸ ਵਿਚ ਤਤਕਾਲ ਸੁਣਵਾਈ ਦਾ ਕਾਰਨ ਦੱਸਣਗੇ। ਅਜਿਹੇ ਮਾਮਲਿਆਂ ‘ਚ ਬੰਦੀਆਂ ਦੀਆਂ ਅਰਜ਼ੀਆਂ, ਜ਼ਮਾਨਤ ਤੇ ਮੌਤ ਦੀ ਸਜ਼ਾ ਵਰਗੇ ਮਾਮਲੇ ਹੋ ਸਕਦੇ ਹਨ।