Governance
ਕਾਂਗਰਸੀ ਆਗੂ ਸ਼ਸ਼ੀ ਥਰੂਰ ਤੇ ਸੀਨੀਅਰ ਪੱਤਰਕਾਰਾਂ ਦੀ ਗ੍ਰਿਫ਼ਤਾਰੀ ‘ਤੇ ਸੁਪਰੀਮ ਕੋਰਟ ਨੇ ਲਗਾਈ ਰੋਕ

ਸੁਪਰੀਮ ਕੋਰਟ ਦੁਆਰਾ ਕਾਂਗਰਸੀ ਆਗੂ ਸ਼ਸ਼ੀ ਥਰੂਰ ਤੇ ਸੀਨੀਅਰ ਪੱਤਰਕਾਰਾਂ ਦੀ ਗ੍ਰਿਫ਼ਤਾਰੀ ‘ਤੇ ਰੋਕ ਲਗਾ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਜਿਨ੍ਹਾਂ ਲੋਕਾਂ ਨੂੰ ਰਾਹਤ ਦਿੱਤੀ ਹੈ, ਉਨ੍ਹਾਂ ਵਿਚ ਕਾਂਗਰਸੀ ਆਗੂ ਸ਼ਸ਼ੀ ਥਰੂਰ ਤੋਂ ਇਲਾਵਾ ਪੱਤਰਕਾਰਾਂ ਰਾਜਦੀਪ ਸਰਦੇਸਾਈ, ਅਨੰਤ ਨਾਥ, ਪਰੇਸ਼ ਨਾਥ, ਵਿਨੋਦ ਜੋਸ, ਮ੍ਰਿਣਾਲ ਪਾਂਡੇ, ਜਫਰ ਆਗਾ ਹੈ।
ਅਦਾਲਤ ਵੱਲੋਂ ਇਨ੍ਹਾਂ ਸਭ ਦੀ ਗ੍ਰਿਫ਼ਤਾਰੀ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਨ੍ਹਾਂ ਸਭ ‘ਤੇ ਯੂਪੀ ਸਮੇਤ ਹੋਰ ਦੂਸਰੇ ਸੂਬਿਆਂ ‘ਚ ਦਰਜ ਐੱਫਆਈਆਰ ਰੱਦ ਕਰਨ ਦੀ ਮੰਗ ‘ਤੇ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ। ਗਣਤੰਤਰ ਦਿਵਸ ‘ਤੇ ਖੇਤੀ ਕਾਨੂੰਨ ਵਿਰੋਧੀ ਕਿਸਾਨਾਂ ਦੀ ਟ੍ਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਸਬੰਧੀ ਭਰਮਾਊ ਟਵੀਟ ਕਰਨ ਦੇ ਦੋਸ਼ ਵਿਚ ਆਪਣੇ ਖ਼ਿਲਾਫ਼ ਦਰਜ ਐੱਫਆਈਆਰ ਸਬੰਧੀ ਕਾਂਗਰਸ ਐੱਮਪੀ ਸ਼ਸ਼ੀ ਥਰੂਰ ਤੇ ਪੱਤਰਕਾਰ ਰਾਜਦੀਵ ਸਰਦੇਸਾਈ ਨੇ ਪਿਛਲੇ ਹਫ਼ਤੇ ਸੁਪਰੀਮ ਕੋਰਟ ਦੀ ਪਨਾਹ ਲਈ ਸੀ। ਪੱਤਰਕਾਰ ਮ੍ਰਿਣਾਲ ਪਾਂਡੇ, ਜਫਰ ਆਗਾ, ਪਰੇਸ਼ ਨਾਥ ਤੇ ਅਨੰਤ ਨਾਥ ਨੇ ਇਨ੍ਹਾਂ ਐੱਫਆਈਆਰ ਖ਼ਿਲਾਫ਼ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ।