Connect with us

Punjab

ਕੋਰੋਨਾ ਸ਼ੱਕੀ ਮਰੀਜ਼ ਦੀ ਹਸਪਤਾਲ ‘ਚ ਹੋਈ ਮੌਤ

Published

on

ਬਰਨਾਲਾ, 28 ਅਪ੍ਰੈਲ : ਬਰਨਾਲਾ ਜ਼ਿਲ੍ਹੇ ਦੇ ਧਨੌਲਾ ਕਸਬੇ ਦੀ ਰਹਿਣ ਵਾਲੀ ਕੋਰੋਨਾ ਦੀ ਇੱਕ ਸ਼ੱਕੀ ਮਰੀਜ਼ ਔਰਤ ਦੀ ਰਜਿੰਦਰਾ ਹਸਪਤਾਲ ਪਟਿਆਲਾ ‘ਚ ਅੱਜ ਭਾਵ ਮੰਗਲਵਾਰ ਸਵੇਰੇ ਮੌਤ ਹੋ ਗਈ। ਇਸ ਸ਼ੱਕੀ ਮਰੀਜ਼ ਦੀ ਹਾਲਤ ਗੰਭੀਰ ਹੋਣ ਕਾਰਣ ਸੋਮਵਾਰ ਦੁਪਿਹਰ ਹੀ ਧਨੌਲਾ ਤੋਂ ਬਰਨਾਲਾ ਅਤੇ ਬਰਨਾਲਾ ਤੋਂ ਰਜਿੰਦਰਾ ਹਸਪਤਾਲ ‘ਚ ਰੈਫਰ ਕੀਤਾ ਗਿਆ ਸੀ। ਇਸ ਔਰਤ ਦੇ ਕੋਰੋਨਾ ਦੀ ਜਾਂਚ ਲਈ ਸੈਂਪਲ ਵੀ ਕੱਲ੍ਹ ਹੀ ਲਏ ਗਏ ਸਨ। ਪਰੰਤੂ ਰਿਪੋਰਟ ਆਉਣ ਤੋਂ ਪਹਿਲਾਂ ਹੀ ਉਸ ਨੇ ਦਮ ਤੋੜ ਦਿੱਤਾ।

ਇਸ ਸਬੰਧੀ ਜ਼ਿਲ੍ਹੇ ਦੇ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਕਿਹਾ ਕਿ ਔਰਤ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਣ ਹੀ ਉਸਨੂੰ ਕੱਲ੍ਹ ਤੁਰੰਤ ਹੀ ਰਜਿੰਦਰਾ ਹਸਪਤਾਲ ਚ, ਰੈਫਰ ਕਰ ਦਿੱਤਾ ਗਿਆ ਸੀ। ਹਸਪਤਾਲ ਪਹੁੰਚਦਿਆਂ ਹੀ ਉਸ ਦਾ ਸੈਂਪਲ ਲੈ ਕੇ ਜਾਂਚ ਵੀ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਸੈਂਪਲ ਦੀ ਰਿਪੋਰਟ ਅੱਜ ਦੁਪਿਹਰ ਤੱਕ ਮਿਲ ਜਾਣ ਦੀ ਸੰਭਾਵਨਾ ਹੈ। ਰਿਪੋਰਟ ਦੇ ਅਨੁਸਾਰ ਹੀ ਉਸ ਦੀ ਟਰੈਵਲ ਤੇ ਸੰਪਰਕ ਹਿਸਟਰੀ ਦੀ ਜਾਣਕਾਰੀ ਲਈ ਜਾਵੇਗੀ।