Connect with us

India

ਕੋਰੋਨਾਵਾਇਰਸ ਦੇ ਸ਼ੱਕੀ ਮਰੀਜਾਂ ਦੀ ਨਹੀਂ ਹੋ ਰਹੀ ਜਾਂਚ, ਮਰੀਜ ਹੋ ਰਹੇ ਖੱਜਲ-ਖੁਆਰ

Published

on

ਫਿਲੌਰ, (25 ਮਾਰਚ) : ਫਿਲੌਰ ਤੋਂ ਇੱਕ ਹੋਰ ਤਸਵੀਰ ਵੀ ਸਾਹਮਣੇ ਆਈ ਹੈ ਜਿੱਥੇ ਕੋਰੋਨਾਵਾਇਰਸ ਦੇ ਸ਼ੱਕੀ ਮਰੀਜਾਂ ਦੀ ਜਾਂਚ ਨਹੀਂ ਹੋ ਰਹੀ ਅਤੇ ਨਾ ਹੀ ਕੋਈ ਸਿਹਤ ਸਹੂਲਤ ਮਿਲ ਰਹੀ ਹੈ। ਮਰੀਜਾਂ ਦਾ ਇਲਜ਼ਾਮ ਹੈ ਕਿ ਵਿਭਾਗ ਉਨ੍ਹਾਂ ਨੂੰ ਹਸਪਤਾਲ ’ਚ ਤਾਂ ਲੈ ਆਇਆ ਪਰ ਉਨ੍ਹਾਂ ਦੀ ਬਣਦੀ ਸਾਂਭ-ਸੰਭਾਲ ਨਹੀਂ ਹੋ ਰਹੀ। ਮਰੀਜਾਂ ਦਾ ਸਵਾਲ ਹੈ ਕਿ ਹੁਣ ਉਹ ਕਰਨ ਤਾਂ ਕੀ ਕਰਨ, ਕਿਉਂਕਿ ਉਹ 100 ਰੁਪਏ ਤੋਂ ਉੱਪਰ ਦੀ ਥਾਲੀ ਵੀ ਰੋਜ਼ਾਨਾ ਆਪਣੇ ਪੱਲਿਓਂ ਖਰੀਦ ਰਹੇ ਨੇ। ਉਨ੍ਹਾਂ ਸਰਕਾਰ ਤੋਂ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ ਹੈ।

Continue Reading
Click to comment

Leave a Reply

Your email address will not be published. Required fields are marked *