India
50 ਮੀਟਰ ਰਾਈਫ਼ਲ ‘ਚ ਸਵਪਨਿਲ ਕੁਸਲੇ ਨੇ ਜਿੱਤਿਆ ਕਾਂਸੀ ਮੈਡਲ
ਇੱਕ ਹੋਰ ਭਾਰਤੀ ਨਿਸ਼ਾਨੇਬਾਜ਼ ਨੇ ਓਲੰਪਿਕ ਵਿੱਚ ਤਿਰੰਗਾ ਲਹਿਰਾਇਆ ਹੈ। ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੇ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਸਵਪਿਨਲ ਕੁਸਲੇ ਨੇ 451.4 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਉਨ੍ਹਾਂ ਨੇ ਵਿਸ਼ਵ ਦੇ ਨੰਬਰ 1 ਨਿਸ਼ਾਨੇਬਾਜ਼ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤ ਲਿਆ ਹੈ ।
ਸਵਪਨਿਲ ਕੁਸਲੇ ਦੀ ਇਹ ਜਿੱਤ ਇਤਿਹਾਸਕ ਹੈ ਕਿਉਂਕਿ ਉਹ ਇਸ ਈਵੈਂਟ ਵਿੱਚ ਓਲੰਪਿਕ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਹੈ। ਕੋਲਹਾਪੁਰ ਦੇ ਇਸ 29 ਸਾਲਾ ਨਿਸ਼ਾਨੇਬਾਜ਼ ਲਈ ਇਹ ਪਹਿਲਾ ਓਲੰਪਿਕ ਹੈ। ਇਸ ਖਿਡਾਰੀ ਨੇ ਪਹਿਲੀ ਹੀ ਓਲੰਪਿਕ ਵਿੱਚ ਤਗਮਾ ਜਿੱਤਿਆ ਸੀ।ਸਵਪਨਿਲ ਕੁਸਲੇ 12 ਸਾਲਾਂ ਤੋਂ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਅਤੇ ਜਦੋਂ ਉਨ੍ਹਾਂ ਨੂੰ ਪੈਰਿਸ ਵਿੱਚ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਇਤਿਹਾਸ ਰਚ ਦਿੱਤਾ।
ਸਵਪਿਨਲ ਕੁਸਲੇ ਨੇ ਜਿੱਤਿਆ ਕਾਂਸੀ ਦਾ ਮੈਡਲ
ਸਵਪਿਨਲ ਕੁਸਲੇ ਨੇ 451.4 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਉਸ ਨੇ ਵਿਸ਼ਵ ਦੇ ਨੰਬਰ 1 ਨਿਸ਼ਾਨੇਬਾਜ਼ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਸਵਪਨਿਲ ਕੁਸਲੇ ਭਾਰਤ ਲਈ ਓਲੰਪਿਕ ਤਮਗਾ ਜਿੱਤਣ ਵਾਲਾ ਸਿਰਫ 7ਵਾਂ ਨਿਸ਼ਾਨੇਬਾਜ਼ ਹੈ। ਪੈਰਿਸ ਓਲੰਪਿਕ ਵਿੱਚ ਹੁਣ ਤੱਕ ਤਿੰਨ ਨਿਸ਼ਾਨੇਬਾਜ਼ ਭਾਰਤ ਲਈ ਤਗ਼ਮੇ ਜਿੱਤ ਚੁੱਕੇ ਹਨ। ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਵਿਅਕਤੀਗਤ ਅਤੇ ਮਿਕਸਡ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ, ਉਸ ਦੇ ਨਾਲ ਸਰਬਜੋਤ ਨੇ ਵੀ ਤਮਗਾ ਜਿੱਤਿਆ। ਹੁਣ ਸਵਪਨਿਲ ਨੇ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ‘ਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।