Corona Virus
ਜੋਮੇਟੋ ਤੋਂ ਬਾਅਦ ਸਵੀਗੀ ਨੂੰ ਵੀ ਦਿੱਤੀ ਘਰ ਰਾਸ਼ਨ ਸਪਲਾਈ ਕਰਨ ਦੀ ਇਜਾਜ਼ਤ

ਬਠਿੰਡਾ,01 ਅਪ੍ਰੈਲ : ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਰਫ਼ਿਊ ਲਗਾਇਆ ਗਿਆ ਹੈ। ਇਸ ਦੋਰਾਨ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਲਈ ਮੁਸ਼ਕਿਲ ਨਾ ਆਵੇ ਇਸ ਦੇ ਲਈ ਜੋਮੇਟੋ ਨੂੰ ਖਾਣਾ ਹੋਮ ਡਲੀਵਰ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ, ਉਸ ਤੋਂ ਬਾਅਦ ਅੱਜ ਬਠਿੰਡਾ ਡਿਪਟੀ ਕਮਿਸ਼ਨਰ ਵੱਲੋਂ ਘਰਾਂ ਨੂੰ ਰਾਸ਼ਨ ਦੀ ਸਪਲਾਈ ਕਰਨ ਲਈ ਸਵੀਗੀ ਕੰਪਨੀ ਦੇ 25 ਕਾਮਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸਵੀਗੀ ਵੱਲੋਂ ਘਰਾਂ ਨੂੰ ਰਾਸ਼ਨ ਦੀ ਸਪਲਾਈ 300 ਦੇ ਹੁਕਮਾਂ ਅਨੁਸਾਰ ਕੀਤੀ ਜਾਵੇਗੀ।