Corona Virus
ਤਬਲਿਗ੍ਹੀ ਜਮਾਤ ਦੇ ਮਰਕਜ਼ ਚ 8 ਪੰਜਾਬ ਦੇ ਲੋਕਾਂ ਦੇ ਹੋਣ ਦੀ ਤਸਦੀਕ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਅਲਰਟ ਜਾਰੀ

ਪੰਜਾਬ ਦੇ 8 ਲੋਕ ਸੰਨ ਮਰਕਜ਼ ਦਾ ਹਿੱਸਾ, ਫ਼ਿਲਹਾਲ ਸਬ ਦਿੱਲੀ ਚ
ਦਿੱਲੀ ਵਿੱਖੇ ਤਬਲਿਗ੍ਹੀ ਜਮਾਤ ਦੀ ਮਰਕਜ਼ ਵਿੱਚ ਸ਼ਿਰਕਤ ਕਰਨ ਵਾਲਿਆਂ ਹਜ਼ਾਰਾਂ ਦੇ ਇਕੱਠ ਵਿਚੋਂ 8 ਲੋਕ ਪੰਜਾਬ ਤੋਂ ਸਨ। ਇਹਨਾਂ ਵਿਚੋਂ 4 ਲੋਕ ਲੁਧਿਆਣਾ ਅਤੇ ਇੱਕ ਇੱਕ ਵਿਅਕਤੀ ਪਠਾਨਕੋਟ, ਸੰਗਰੂਰ, ਬਰਨਾਲਾ ਅਤੇ ਗੁਰਦਾਸਪੁਰ ਤੋਂ ਸਨ। ਫ਼ਿਲਹਾਲ ਸਾਰੇ ਦਿੱਲੀ ਚ ਨੇ ਲੇਕਿਨ ਪੰਜਾਬ ਸਰਕਾਰ ਨੇ ਸਬ ਜ਼ਿਲ੍ਹਿਆਂ ਨੂੰ ਆਗਾਹ ਕਰ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਸਾਰੇ ਅੱਠ ਲੋਕ ਅਜੇ ਦਿੱਲੀ ਹੀ ਨੇ ਲੇਕਿਨ ਪੰਜਾਬ ਸਰਕਾਰ ਨੇ ਇਹਨਾਂ ਅੱਠਾਂ ਸਬੰਧੀ alert ਜ਼ਿਲ੍ਹਿਆਂ ਚ ਭੇਜ ਦਿੱਤਾ ਹੈ। ਦਿੱਲੀ ਦੀ ਤਬਲਿਗ੍ਹੀ ਮਰਕਜ਼ ਚ 2000 ਲੋਕ 1 ਤੋਂ 15 ਮਾਰਚ ਤੱਕ ਸਨ ਜਿਸਤੋਂ ਬਾਅਦ 22 ਮਾਰਚ ਨੂੰ ਜਨਤਾ ਕੁਰਫ਼ਿਊ ਤੋਂ ਬਾਅਦ ਆਪਣੇ ਆਪਣੇ ਸੂਬਿਆਂ ਚ ਪਰਤਨ ਵਾਲੇ ਕਈ ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਮਾਰੇ ਗਏ ਲੋਕਾਂ ਦੀ ਬਿਮਾਰੀ ਅਤੇ ਮੌਤ ਤੇਲੰਗਾਨਾ ਅਤੇ ਕੇਰਲ ਚ ਹੋਈ ਜਿਸਤੋਂ ਬਾਅਦ ਤਬਲਿਗ੍ਹੀ ਜਮਾਤ ਰਾਡਾਰ ਤੇ ਆਈ। 800 ਤੋਂ ਵੱਧ ਲੋਕਾਂ ਨੂੰ ਜਮਾਤ ਤੋਂ ਕੱਢ ਕੇ ਹਸਪਤਾਲਾਂ ਚ ਦਾਖ਼ਿਲ ਕਰਵਾ ਦਿੱਤਾ ਗਿਆ ਹੈ।
ਪੰਜਾਬ ਤੋਂ ਅਲਾਵਾ 15 ਲੋਕ ਹਿਮਾਚਲ ਦੇ ਚੰਬਾ ਜ਼ਿਲੇ ਦੇ ਵੀ ਦੱਸੇ ਜਾ ਰਹੇ ਹਨ।
