Punjab
ਗਰਮੀਆਂ ‘ਚ ਚਮੜੀ ਦੀਆਂ ਸਮੱਸਿਆਵਾਂ ਤੋਂ ਬਚਣ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਗਰਮੀਆਂ ਵਿੱਚ ਕੜਕਦੀ ਧੁੱਪ ਕਾਰਨ ਚਮੜੀ ਅਤੇ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਆਮ ਵੇਖਣ ਨੂੰ ਮਿਲਦੀਆਂ ਹਨ। ਗਰਮੀਆਂ ’ਚ ਪਸੀਨੇ, ਤੇਜ਼ ਧੁੱਪ ਅਤੇ ਪ੍ਰਦੂਸ਼ਣ ਕਾਰਨ ਲੋਕ ਮੁਹਾਸੇ, ਟੈਨਿੰਗ, ਪਿੰਪਲਸ ਆਦਿ ਤੋਂ ਪ੍ਰੇਸ਼ਾਨ ਰਹਿੰਦੇ ਹਨ। ਅਜਿਹੇ ‘ਚ ਇਸ ਮੌਸਮ ‘ਚ ਚਮੜੀ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ। ਗਰਮੀਆਂ ‘ਚ ਚਮੜੀ ਦੀਆਂ ਸਮੱਸਿਆਵਾਂ ਤੋਂ ਬਚਣ ਕਿਹੜੇ ਤਰੀਕੇ ਅਪਣਾਉਣੇ ਚਾਹੀਦੇ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ….
1.ਗਰਮੀਆਂ ’ਚ ਚਿਹਰੇ ਦੇ ਵਾਧੂ ਤੇਲ ਨੂੰ ਹਟਾਉਣ ਲਈ ਫੇਸ ਵਾਸ਼ ਦੀ ਵਰਤੋਂ ਕਰੋ, ਕਿਉਂਕਿ ਫੇਸ ਵਾਸ਼ ਚਮੜੀ ਤੋਂ ਧੂੜ ਅਤੇ ਗੰਦਗੀ ਨੂੰ ਬਾਹਰ ਕੱਢਦਾ ਹੈ। ਉਹੀ ਫੇਸ ਵਾਸ਼ ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਇਹ ਤੁਹਾਡੀ ਚਮੜੀ ਦੀ ਕਿਸਮ ਦੇ ਮੁਤਾਬਕ ਹੋਵੇ।
2.ਚਿਹਰੇ ਤੋਂ ਵਾਧੂ ਤੇਲ ਅਤੇ ਗੰਦਗੀ ਨੂੰ ਹਟਾਉਣ ਲਈ ਹਫ਼ਤੇ ਵਿੱਚ ਦੋ ਵਾਰ ਫੇਸ ਸਕ੍ਰਬ ਕਰੋ। ਤੁਸੀਂ ਚਾਹੋ ਤਾਂ ਚਮੜੀ ਦੀ ਦੇਖਭਾਲ ਕਰਨ ਲਈ ਕੁਝ ਘਰੇਲੂ ਫੇਸ ਪੈਕ ਵੀ ਲਗਾ ਸਕਦੇ ਹੋ।
3.ਗਰਮੀਆਂ ਵਿੱਚ ਜਿੰਨਾ ਹੋ ਸਕੇ ਭਾਰੀ ਮੇਕਅੱਪ ਤੋਂ ਦੂਰ ਰਹੋ। ਭਾਰੇ ਦੀ ਥਾਂ ਤੁਸੀਂ ਹਲਕਾ ਮੇਕਅੱਪ ਕਰੋ। ਮੇਕਅੱਪ ਕਰਨ ਤੋਂ ਪਹਿਲਾਂ ਚਿਹਰੇ ਦੀ ਬਰਫ਼ ਨਾਲ ਮਾਲਿਸ਼ ਕਰੋ।
4.ਗਰਮੀ ਦੇ ਦਿਨਾਂ ’ਚ ਸਭ ਤੋਂ ਜ਼ਰੂਰੀ ਹੈ ਸਰੀਰ ਨੂੰ ਹਾਈਡ੍ਰੇਟ ਰੱਖਣਾ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਪਾਣੀ ਤੁਹਾਡੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਬਾਹਰ ਕੱਢਣ ’ਚ ਮਦਦ ਕਰਦਾ ਹੈ।