International
ਤਾਲਿਬਾਨ ਨੇ ਕਾਬੁਲ ‘ਚ ਕੱਪੜੇ ਦੀਆਂ ਦੁਕਾਨਾਂ ਵਿਚ ਡੰਮੀਆਂ ਦੇ ਢਕਵਾਏ ਮੂੰਹ

ਕਾਬੁਲ: ਅਫਗਾਨਿਸਤਾਨ ਵਿਚ ਤਾਲਿਬਾਨ ਦੀ ਸੱਤਾ ਵਿਚ ਵਾਪਸੀ ਤੋਂ ਬਾਅਦ, ਔਰਤਾਂ ‘ਤੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ, ਜਿਸ ਵਿਚ ਹਿਜਾਬ ਪਹਿਨਣਾ ਲਾਜ਼ਮੀ ਹੈ। ਹੁਣ ਦੇਸ਼ ਦੀ ਰਾਜਧਾਨੀ ਕਾਬੁਲ ਵਿਚ ਔਰਤਾਂ ਦੇ ਕੱਪੜਿਆਂ ਦੀਆਂ ਦੁਕਾਨਾਂ ਵਿਚ ਵੀ ਪੁਤਲਿਆਂ ਦੇ ਚਿਹਰੇ ਢੱਕੇ ਹੋਏ ਹਨ। ਇਸ ਸੰਬੰਧੀ ਉਥੋਂ ਦੇ ਸਥਾਨਕ ਮੀਡੀਆ ਨੇ ਦੱਸਿਆ ਕਿ ਤਾਲਿਬਾਨ ਨੇ ਅਗਸਤ 2021 ਵਿਚ ਸੱਤਾ ਵਿਚ ਵਾਪਸੀ ਤੋਂ ਬਾਅਦ ਸਾਰੀਆਂ ਦੁਕਾਨਾਂ ਨੂੰ ਪੁਤਲੇ ਹਟਾਉਣ ਜਾਂ ਉਹਨਾਂ ਦੇ ਸਿਰ ਕਲਮ ਕਰਨ ਦਾ ਹੁਕਮ ਦਿੱਤਾ ਸੀ। ਉਨਾਂ ਮੁਤਾਬਿਕ ਤਾਲੀਬਾਨ ਦਾ ਆਦੇਸ਼ ਇਸਲਾਮੀ ਕਾਨੂੰਨ ਦੀ ਸਖ਼ਤ ਵਿਆਖਿਆ ‘ਤੇ ਅਧਾਰਤ ਸੀ, ਜੋ ਕਿ ਪੁਤਲਿਆਂ ਅਤੇ ਮਨੁੱਖੀ ਰੂਪ ਦੇ ਚਿੱਤਰਾਂ ਦੀ ਵਰਤੋਂ ਨੂੰ ਮਨ੍ਹਾ ਕਰਦਾ ਹੈ। ਪਰ ਇਹ ਫੁਰਮਾਨ ਔਰਤਾਂ ਨੂੰ ਲੋਕਾਂ ਦੀ ਨਜ਼ਰ ਤੋਂ ਦੂਰ ਰੱਖਣ ਲਈ ਤਾਲਿਬਾਨ ਦੀ ਮੁਹਿੰਮ ਨਾਲ ਵੀ ਮੇਲ ਖਾਂਦਾ ਹੈ।