India
ਤਰਨਤਾਰਨ : ਪਿੰਡ ਕੈਰੋ ਦੇ ਅਕਾਸ਼ਦੀਪ ਢਿੱਲੋ ਨੇ ਹਾਸਿਲ ਕੀਤਾ ‘ਸਵਾਰਡ ਆਫ ਆਨਰ’
ਤਰਨਤਾਰਨ, ਪਵਨ ਸ਼ਰਮਾ, 15 ਜੂਨ : ਬੀਤੇ ਦਿਨ ਦੇਹਰਾਦੂਨ ਵਿਖੇ ਭਾਰਤੀ ਫੋਜ ਅਕੈਡਮੀ ਦੀ ਪਾਸਿੰਗ ਆਊਟ ਪਰੇਡ ਵਿੱਚ ਪਹਿਲਾਂ ਸਥਾਨ ਪ੍ਰਾਪਤ ਕਰਨ ਤੇ ਤਰਨ ਤਾਰਨ ਦੇ ਪਿੰਡ ਕੈਰੋ ਦੇ ਸਧਾਰਨ ਕਿਸਾਨ ਦੇ ਬੇਟੇ ਅਕਾਸ਼ਦੀਪ ਸਿੰਘ ਢਿੱਲੋ ਨੇ ਸਵਾਰਡ ਆਫ ਆਨਰ ਹਾਸਿਲ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਅਕਾਸ਼ਦੀਪ ਢਿੱਲੋ ਨੂੰ ਇਹ ਸਨਮਾਨ ਭਾਰਤੀ ਫੋਜ ਦੇ ਮੁੱਖੀ ਐਮ.ਐਮ ਨਰਵਾਨੇ ਵੱਲੋ ਆਪਣੇ ਹੱਥੀ ਦਿੱਤਾ ਗਿਆਂ ਹੈ, ਅਕਾਸ਼ਦੀਪ ਢਿੱਲੋ ਦੀ ਇਸ ਪ੍ਰਾਪਤੀ ‘ਤੇ ਉਸਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪਰਿਵਾਰਕ ਮੈਬਰਾਂ ਇਹ ਜਰੂਰ ਹੈ ਕਿ ਇਸ ਵੱਡਮੁੱਲੇ ਸਮਰੋਹ ਨੂੰ ਉਹ ਕੋਰੋਨਾ ਮਹਾਂਮਾਰੀ ਕਾਰਨ ਉੱਥੇ ਨਾ ਜਾ ਸਕਣ ਕਾਰਨ ਦੇਖ ਨਹੀ ਸਕੇ ਹਨ। ਇਹ ਹੱਥ ਵਿੱਚ ਤਲਵਾਰ ਫੜੀ ਖੜਾ ਨੌਜਵਾਨ ਤਰਨ ਤਾਰਨ ਦੇ ਪਿੰਡ ਕੈਰੋ ਦਾ ਅਕਾਸ਼ਦੀਪ ਸਿੰਘ ਢਿੱਲੋ ਹੈ ਜੋ ਕਿ ਇੱਕ ਸਧਾਰਨ ਕਿਸਾਨ ਪਰਿਵਾਰ ਦਾ ਬੇਟਾ ਹੈ ਜਿਸ ਨੂੰ ਬੀਤੇ ਦਿਨ ਫੋਜ ਟਰੇਨਿੰਗ ਦੋਰਾਣ ਸਭ ਤੋ ਉੱਤਮ ਰਹਿਣ ਕਾਰਨ ਫੋਜ ਮੁੱਖੀ ਵੱਲੋ ਆਪਣੇ ਹੱਥੀ ਸਵਾਰਡ ਆਫ ਆਨਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਜੋ ਕਿ ਦੇਸ਼ ਅਤੇ ਸਿੱਖ ਭਾਈਚਾਰੇ ਅਤੇ ਉਸਦੇ ਪਰਿਵਾਰ ਲਈ ਬਹੁਤ ਮਾਣ ਦਾ ਗੱਲ ਹੈ। ਗੋਰਤੱਲਬ ਹੈ ਕਿ ਅਕਾਸ਼ਦੀਪ ਢਿੱਲੋ ਦਾ ਜਨਮ 22 ਜੁਲਾਈ 1998 ਨੂੰ ਸਧਾਰਨ ਕਿਸਾਨ ਗੁਰਪ੍ਰੀਤ ਸਿੰਘ ਅਤੇ ਮਾਤਾ ਬੀਰਇੰਦਰ ਕੋਰ ਦੇ ਘਰ ਹੋਇਆਂ ਸੀ।
ਅਕਾਸ਼ਦੀਪ ਦੀ ਮਾਤਾ ਬੀਰਇੰਦਰ ਕੋਰ ਪੇਸ਼ੇ ਤੋ ਸਰਕਾਰੀ ਸਕੂਲ ਵਲਟੋਹਾ ਵਿਖੇ ਸਲਾਈ ਟੀਚਰ ਵੱਜੋ ਤੈਨਾਤ ਹੈ ਅਕਾਸ਼ਦੀਪ ਨੇ ਮੁੱਢਲੀ ਪੜਾਈ ਤਰਨ ਤਾਰਨ ਦੇ ਸ੍ਰੀ ਗੁਰੂੂੂ ਹਰਕ੍ਰਿਸ਼ਨ ਸਕੂਲ ਤੋ ਕਰਨ ਤੋ ਬਾਅਦ ਛੇਵੀ ਤੋ ਲੈ ਕੇ ਬਾਰਵੀ ਤੱਕ ਦੀ ਪੜਾਈ ਸੈਨਿਕ ਸਕੂਲ ਵਿੱਚ ਕੀਤੀ ਗਈ ਅਤੇ ਉਥੇ ਹੀ ਉਹ ਐਨ .ਡੀ. ਏ ਦੇ ਵਿੱਚ ਸਿਲੈਕਟ ਹੋ ਗਿਆਂ ਤੇ ਅੱਜ ਕੱਲ ਉਹ ਭਾਰਤੀ ਫੋਜ ਦੀ ਦਹੇਰਾਦੂਨ ਸਥਿਤ ਅਕੈਡਮੀ ਵਿੱਚ ਟਰੇਨਿੰਗ ਲੈ ਰਿਹਾ ਸੀ ਬੀਤੇ ਦਿਨ ਟਰੇਨਿੰਗ ਖਤਮ ਹੋਣ ਤੋ ਬਾਅਦ ਹੋਈ ਪਾਸਿੰਗ ਆਊਟ ਪ੍ਰੇਡ ਜਿਸ ਵਿੱਚ ਭਾਰਤੀ ਫੋਜ ਦੇ ਮੁੱਖੀ ਐਮ ਐਮ ਨਰਵਾਨੇ ਵੀ ਸ਼ਾਮਲ ਹੋਏ ਉਸ ਨੂੰ ਫੋਜ ਮੁੱਖੀ ਵੱਲੋ ਸਭ ਤੋ ਉੱਤਮ ਪ੍ਰਫੋਰਮਸ਼ ਲਈ ਸਵਾਰਡ ਆਫ ਆਨਰ ਅਵਾਰਡ ਨਾਲ ਆਪਣੇ ਹੱਥੀ ਸਨਮਾਨਿਤ ਕੀਤਾ ਗਿਆ ਅਕਾਸ਼ਦੀਪ ਢਿੱਲੋ ਦੀ ਇਸ ਪ੍ਰਾਪਤੀ ਨੂੰ ਲੈ ਕੇ ਉਸਦੇ ਪਰਿਵਾਰਕ ਮੈਬਰਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਉਥੇ ਹੀ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਕਾਸ਼ਦੀਪ ਦੇ ਪਿਤਾ ਗੁਰਪ੍ਰੀਤ ਸਿੰਘ ਉਸਦੀ ਮਾਤਾ ਬੀਰਇੰਦਰ ਕੋਰ ਭਰਾ ਪ੍ਰੀਤ ਅਤੇ ਮਾਮਾ ਰਵੀਸ਼ੇਰ ਸਿੰਘ ਨੇ ਦੱਸਿਆਂ ਕਿ ਉਹ ਬਚਪਨ ਤੋ ਹੀ ਬਹੁਤ ਹੋਣਹਾਰ ਸੀ ਤੇ ਉਹਨਾਂ ਨੂੰ ਲਗਦਾ ਸੀ ਕਿ ਇੱਕ ਦਿਨ ਉਹ ਕੁਝ ਨਾ ਕੁਝ ਖਾਸ ਜਰੂਰ ਕਰੇਗਾ ਉਹਨਾਂ ਨੇ ਜਿਥੇ ਉਸਦੀ ਪ੍ਰਾਪਤੀ ਤੇ ਗਹਿਰੀ ਖੁਸ਼ੀ ਦਾ ਇਜਹਾਰ ਕੀਤਾ ਉਥੇ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਹਮੇਸ਼ਾ ਮਲਾਲ ਰਹੇਗਾ।