Corona Virus
ਤਰਨ ਤਾਰਨ : ਆਸ਼ਾ ਵਰਕਰਾਂ ਵੱਲੋਂ ਲੋਕਾਂ ਦੀ ਸਿਹਤ ਸਬੰਧੀ ਦਾ ਕੀਤਾ ਜਾਵੇਗਾ ਸਰਵੇ

ਤਰਨਤਾਰਨ, ਪਵਨ ਸ਼ਰਮਾ, 15 ਜੂਨ : ਤਰਨ ਤਾਰਨ ਵਿਖੇ ਸਿਹਤ ਵਿਭਾਗ ਵੱਲੋ ਆਸ਼ਾ ਵਰਕਰਾਂ ਲਈ ਘਰ ਘਰ ਪਹੁੰਚ ਕਰਕੇ ਲੋਕਾਂ ਦੀ ਸਿਹਤ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਸਰਵੇ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਆਸ਼ਾ ਵਰਕਰਾਂ ਵੱਲੋ ਸਿਹਤ ਸਬੰਧੀ ਸਰਵੇ ਤੋ ਇਲਾਵਾ ਲੋਕਾਂ ਨੂੰ ਕੋਰੋਨਾ ਸਬੰਧੀ ਜਾਗਰੂਕ ਵੀ ਕੀਤਾ ਜਾਵੇਗਾ। ਉੱਕਤ ਮੁਹਿਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਵੱਲੋ ਸਿਵਲ ਸਰਜਨ ਦਫਤਰ ਤੋ ਝੰਡੀ ਦੇ ਕੇ ਕੀਤੀ ਗਈ, ਉੱਕਤ ਮੁਹਿੰਮ ਵਿੱਚ ਹਿੱਸਾ ਲੈਣ ਵਾਲੀਆਂ ਆਸ਼ਾ ਵਰਕਰਾਂ ਨੂੰ ਖਾਸ ਤੌਰ ‘ਤੇ ਮਾਸਕ ਸੈਨੀਟਾਈਜ਼ਰ ‘ਤੇ ਹੋਰ ਲੋੜੀਂਦਾ ਸਮਾਨ ਦਿੱਤਾ ਗਿਆਂ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਨੇ ਦੱਸਿਆਂ ਕਿ ਆਸ਼ਾ ਵਰਕਰ ਸਾਰੇ ਜ਼ਿਲ੍ਹੇ ਵਿੱਚ ਘਰ ਘਰ ਜਾ ਕੇ ਹਰ ਵਿਅਕਤੀ ਦੀ ਸਿਹਤ ਸਬੰਧੀ ਜਾਣਕਾਰੀ ਹਾਸਲ ਕਰਨਗੀਆਂ ਅਤੇ ਇਸਦੇ ਨਾਲ ਹੀ ਲੋਕਾਂ ਨੂੰ ਕੋਰੋਨਾ ਸਬੰਧੀ ਵਿੱਚ ਜਗਰੂਕ ਕੀਤਾ ਜਾਵੇਗਾ। ਇਸ ਮੌਕੇ ਆਸ਼ਾ ਵਰਕਰਾਂ ਨੇ ਦੱਸਿਆ ਕਿ ਉਹ ਘਰ ਘਰ ਜਾ ਕੇ ਹਰ ਵਿਅਕਤੀ ਦੀ ਸਿਹਤ ਅਤੇ ਰੋਗ ਬਾਰੇ ਡਾਟਾ ਇਕੱਤਰ ਕਰਨਗੀਆਂ।