Punjab
ਤਰਨਤਾਰਨ ਤੀਹਰੇ ਕਤਲ ਕਾਂਡ ਦੀ ਗੁੱਥੀ ਸੁਲਝੀ,ਰਾਜਸਥਾਨ ਦਾ ਇਨਾਮੀ ਮੁਲਜ਼ਮ ਕਲਿਆਣ ਬਾਬਾ ਗ੍ਰਿਫ਼ਤਾਰ
ਬਾਬਾ ਤੋਂ ਲੱਖਾਂ ਦੇ ਹਥਿਆਰ ਅਤੇ ਜਾਅਲੀ ਕਰੰਸੀ ਬਰਾਮਦ
ਵਾਰਦਾਤ ਨੂੰ ਅੰਜਾਮ ਦੇਣ ਵਾਲੇ ਉਸ ਦੇ 3 ਸਾਥੀ ਅਜੇ ਵੀ ਫਰਾਰ
ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰਕੇ ਮੰਗਿਆ ਗਿਆ ਰਿਮਾਂਡ
ਫਿਲਹਾਲ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ
23 ਨਵੰਬਰ 2023: ਤਰਨਤਾਰਨ ਦੇ ਪਿੰਡ ਤੁੰਗ ‘ਚ 8 ਨਵੰਬਰ ਨੂੰ ਟ੍ਰਿਪਲ ਮਰਡਰ ਦੀ ਵਾਰਦਾਤ ਵਾਪਰੀ ਸੀ, ਇਸ ਕਤਲ ਕਾਂਡ ਦੀ ਗੁੱਥੀ ਨੂੰ ਸੁਲਝਾ ਕੇ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ| ਓਥੇ ਹੀ ਤਰਨ ਤਾਰਨ ‘ਚ ਇਸ ਟ੍ਰਿਪਲ ਮਰਡਰ ਕੇਸ ‘ਚ ਪੁਲਿਸ ਨੇ ਬਦਨਾਮ ਅਪਰਾਧੀ ਮਨਪ੍ਰੀਤ ਉਰਫ ਕਲਿਆਣ ਬਾਬਾ ਨੂੰ ਰਾਮਪੁਰ ਫੂਲਾ ਤੋਂ ਗ੍ਰਿਫਤਾਰ ਕੀਤਾ ਹੈ | ਮਨਪ੍ਰੀਤ ਉਰਫ਼ ਕਲਿਆਣ ਬਾਬਾ ਰਾਜਸਥਾਨ ਪੁਲਿਸ ਨੂੰ ਲੋੜੀਂਦਾ ਸੀ ਤੇ ਉਸ ‘ਤੇ ਰਾਜਸਥਾਨ ‘ਚ ਲੁੱਟ-ਖੋਹ ਦੇ ਕਈ ਮਾਮਲੇ ਵੀ ਦਰਜ ਹਨ ਅਤੇ ਉਸ ਉਪਰ ਵੀਹ ਹਜ਼ਾਰ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ | ਇਸ ਤੋਂ ਇਲਾਵਾ ਤਸਕਰੀ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਉਸ ਨੂੰ ਦਸ ਸਾਲ ਦੀ ਸਜ਼ਾ ਸੁਣਾਈ ਸੀ ਪਰ ਉਹ ਜ਼ਮਾਨਤ ’ਤੇ ਬਾਹਰ ਸੀ, ਫਿਲਹਾਲ ਉਸ ਕੋਲੋਂ ਪੰਜ ਲੱਖ ਤੋਂ ਵੱਧ ਦੀ ਕੀਮਤ ਦੇ ਹਥਿਆਰ ਤੇ ਜਾਅਲੀ ਕਰੰਸੀ ਬਰਾਮਦ ਹੋਈ ਹੈ| ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਉਸ ਦਾ ਸਾਥ ਦੇਣ ਵਾਲੇ ਤਿੰਨ ਮੁਲਜ਼ਮ ਹਜੇ ਫਰਾਰ ਹਨ|