Corona Virus
ਤਰਨਤਾਰਨ ਜ਼ਿਲ੍ਹਾ ਮੁੜ ਹੋਇਆਂ ਕੋਰੋਨਾ ਮੁੱਕਤ
ਤਰਨਤਾਰਨ, 17 ਮਈ(ਰਾਕੇਸ਼ ਕੁਮਾਰ): ਤਰਨ ਤਾਰਨ ਜਿਲ੍ਹਾਂ ਹੋਇਆਂ ਕੋਰੋਨਾ ਮੁੱਕਤ ਜਿਲ੍ਹੇ ਵਿੱਚ ਪਾਜ਼ੀਟਿਵ ਪਾਏ ਗਏ 162 ਦੇ 162 ਲੋਕਾਂ ਦੀ ਰਿਪੋਰਟ ਨੈਗਟਿਵ ਆਉਣ ਤੋ ਬਾਅਦ ਸਾਰਿਆਂ ਨੂੰ ਘਰ ਭੇਜਿਆ ਗਿਆ। ਘਰਾਂ ਨੂੰ ਵਾਪਸ ਗਏ ਲੋਕਾਂ ਨੂੰ ਇੱਕ ਹਫਤੇ ਤੱਕ ਇਕਾਂਤਵਾਸ ਵਿੱਚ
ਰਹਿਣਾ ਪੈਵੇਗਾ।
ਤਰਨ ਤਾਰਨ ਜਿਲ੍ਹਾ ਜੋ ਕਿ ਪਹਿਲਾਂ ਕੋਰੋਨਾ ਪੋਜਟਿਵ ਨਾ ਹੋਣ ਕਾਰਨ ਗ੍ਰੀਨ ਜੋਨ ਵਿੱਚ ਚੱਲਿਆ ਆ ਰਿਹਾ ਸੀ, ਪਰ ਹਜੂਰ ਸਾਹਿਬ ਤੋ ਵਾਪਸ ਆਏ ਸ਼ਰਧਾਲੂਆਂ ਦੀ ਜਾਂਚ ਦੌਰਾਨ 162 ਲੋਕਾਂ ਦੀ ਰਿਪੋਰਟ ਕੋਰੋਨਾ ਪੋਜਟਿਵ ਆਉਣ ਤੋ ਬਾਅਦ ਜਿਲ੍ਹਾਂ ਅੋਰਜ਼ ਜੋਨ ਵਿੱਚ ਚੱਲਿਆ ਗਿਆਂ ਸੀ ਪਰ ਸਿਹਤ ਵਿਭਾਗ ਵੱਲੋ ਆਈਸ਼ੋਲੇਸ਼ਨ ਵਾਰਡ ਵਿੱਚ ਰੱਖੇ ਉੱਕਤ ਸਾਰੇ ਲੋਕਾਂ ਦੀ ਰਿਪੋਰਟ ਨੈਗਟਿਵ ਆਉਣ ਤੋ ਬਾਅਦ ਜਿਲ੍ਹਾ ਪ੍ਰਸ਼ਾਸਨ ਵੱਲੋ ਉਹਨਾਂ ਨੂੰ ਪੜਾਅ ਵਾਰ ਘਰਾਂ ਨੂੰ ਭੇਜ ਦਿੱਤਾ ਗਿਆ ਹੈ। ਅੱਜ ਨੈਗਟਿਵ ਲੋਕਾਂ ਦੇ ਆਖਰੀ ਜਥੇ ਦੇ 19 ਮੈਬਰਾਂ ਨੂੰ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਵੱਲੋ ਫੁੱਲ ਭੇਟ ਕਰਦਿਆਂ ਸ਼ੁੱਭ ਕਾਮਨਾਵਾਂ ਦੇਂਦਿਆਂ ਘਰਾਂ ਨੂੰ ਭੇਜਿਆ ਗਿਆਂ ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਤਰਨ ਤਾਰਨ ਜਿਲ੍ਹੇ ਵਿੱਚ 162 ਲੋਕਾਂ ਦੀ ਰਿਪੋਰਟ ਪੋਜਟਿਵ ਪਾਈ ਗਈ ਸੀ ਤੇ ਸਾਰੇ ਲੋਕ ਹਜ਼ੂਰ ਸਾਹਿਬ ਤੋ ਵਾਪਸ ਪਰਤੇ ਸ਼ਰਧਾਲੂ ਸਨ ਜਿਹਨਾਂ ਨੂੰ ਪ੍ਰਸ਼ਾਸਨ ਵੱਲੋ ਆਈਸ਼ੋਲੇਸ਼ਨ ਵਾਰਡ ਵਿੱਚ ਰੱਖ ਕੇ ਉਹਨਾਂ ਦੀ ਚੰਗੀ ਤਰ੍ਹਾਂ ਦੇਖ ਭਾਲ ਕੀਤੀ ਗਈ ਅਤੇ ਉੱਕਤ ਸਾਰੇ ਲੋਕਾਂ ਦੀ ਰਿਪੋਰਟ ਨੈਗਟਿਵ ਆਉਣ ਤੋ ਬਾਅਦ ਸਾਰਿਆਂ ਨੂੰ ਆਪੋ ਆਪਣੇ ਘਰਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਜਿਲ੍ਹੇ ਵਿੱਚ ਹੁਣ ਕੋਈ ਵੀ ਕੋਰੋਨਾ ਪੋਜਟਿਵ ਮਰੀਜ ਨਾ ਹੋਣ ਕਾਰਨ ਜਿਲ੍ਹਾਂ ਮੁੜ ਗ੍ਰੀਨ ਜੋਨ ਵਿੱਚ ਆ ਗਿਆ ਹੈ।
ਉੱਧਰ ਇਕਾਂਤਵਾਸ ਵਿੱਚ ਰਹਿਣ ਤੋਂ ਬਾਅਦ ਘਰਾਂ ਨੂੰ ਵਾਪਸ ਪਰਤ ਰਹੇ ਲੋਕਾਂ ਨੇ ਦੱਸਿਆਂ ਕਿ ਉਹਨਾਂ ਨੂੰ ਪ੍ਰਸ਼ਾਸਨ ਅਤੇ ਡਾਕਟਰਾਂ ਵੱਲੋ ਬਹੁਤ ਚੰਗੇ ਤਰੀਕੇ ਨਾਲ ਉਹਨਾਂ ਦੀ ਦੇਖਭਾਲ ਕੀਤੀ ਗਈ ਹੈ ਅਤੇ ਉਹ ਇਸ ਸਭ ਲਈ ਸਾਰਿਆ ਦਾ ਧੰਨਵਾਦ ਕਰਦੇ ਹਨ।