Connect with us

India

ਖੰਨਾ ‘ਚ ਪੈਂਦੇ ਦੇਹਿੜੂ ਦੇ ਪੁਲ ‘ਤੇ ਭਿਆਨਕ ਹਾਦਸਾ

Published

on

ਖੰਨਾ, 12 ਜੂਨ : ਰਾਸ਼ਟਰੀ ਮਾਰਗ ਖੰਨਾ ‘ਚ ਪੈਂਦੇ ਦੇਹਿੜੂ ਦੇ ਪੁਲ ‘ਤੇ ਪਰਵਾਸੀ ਮਜ਼ਦੂਰਾਂ ਨਾਲ ਭਰਿਆ ਛੋਟਾ ਹਾਥੀ ਪਲਟ ਗਿਆ, ਜਿਸ ਦੌਰਾਨ 15-20 ਮਜ਼ਦੂਰ ਜ਼ਖਮੀਂ ਹੋ ਗਏ। ਇਨ੍ਹਾਂ ‘ਚੋਂ 5 ਮਜ਼ਦੂਰਾਂ ਦੀ ਹਾਲਤ ਜ਼ਿਆਦਾ ਗੰਭੀਰ ਸੀ, ਜਿਨ੍ਹਾਂ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਭਰਤੀ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਜ਼ਦੂਰ ਉੱਤਰ ਪ੍ਰਦੇਸ਼ ਤੋਂ ਹੁਸ਼ਿਆਰਪੁਰ ਜੀਰੀ ਲਾਉਣ ਲਈ ਆ ਰਹੇ ਸਨ।ਮਜ਼ਦੂਰਾਂ ਦੇ ਨਾਲ ਵਾਲੇ ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2 ਛੋਟੇ ਹਾਥੀ ਟੈਂਪੂਆਂ ‘ਚ ਯੂ. ਪੀ. ਤੋਂ ਹੁਸ਼ਿਆਰਪੁਰ ਲਈ ਮਜ਼ਦੂਰ ਝੋਨਾ ਲਾਉਣ ਜਾ ਰਹੇ ਸਨ, ਜਿਸ ਦੌਰਾਨ ਮਜ਼ਦੂਰਾਂ ਨਾਲ ਭਰੇ ਟੈਂਪੂ ਨੂੰ ਇਕ ਗੱਡੀ ਨੇ ਟੱਕਰ ਮਾਰ ਦਿੱਤੀ।