Connect with us

Punjab

ਸਿੱਖ ਇਤਿਹਾਸ ‘ਚ “ਮੋਰਚਾ ਗੁਰੂ ਕਾ ਬਾਗ” ਦੀ ਸ਼੍ਰੋਮਣੀ ਕਮੇਟੀ ਵਲੋਂ 100 ਸਾਲਾ ਸ਼ਤਾਬਦੀ ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ : ਪ੍ਰੋ. ਬਡੂੰਗਰ

Published

on

ਪਟਿਆਲਾ:

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੱਖ ਇਤਿਹਾਸ ਵਿੱਚ ਮੋਰਚਾ ਗੁਰੂ ਕਾ ਬਾਗ ਦੀ ਅਹਿਮ ਭੂਮਿਕਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਸੰਪਰਦਾਵਾਂ, ਮਹਾਂਪੁਰਸ਼ਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਅੱਜ ਸਮੁੱਚਾ ਖ਼ਾਲਸਾ ਪੰਥ,ਗੁਰੂ ਕਾ ਬਾਗ ਮੋਰਚਾ ਦੀ 100 ਸਾਲਾ ਸ਼ਤਾਬਦੀ ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ।

ਪ੍ਰੋ. ਬਡੂੰਗਰ ਨੇ ਕਿਹਾ ਕਿ ਅੰਗਰੇਜ਼ ਰਾਜ ਸਮੇਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਤੇ ਕਾਬਜ ਬਹੁਤੇ ਮਹੰਤ ਭ੍ਰਿਸ਼ਟ ਅਤੇ ਦੁਰਾਚਾਰੀ ਹੋ ਗਏ ਸਨ ਤੇ ਇਨ੍ਹਾਂ ਨੇ ਗੁਰੂ ਘਰਾਂ ਅੰਦਰ ਮਨਮਤੀ ਕਾਰਵਾਈਆਂ ਆਰੰਭ ਕਰ ਦਿੱਤੀਆਂ ਸਨ ਤੇ ਉਨ੍ਹਾਂ ਵੱਲੋਂ  ਗੁਰਦੁਆਰਾ ਸਾਹਿਬਾਨ ਨੂੰ ਆਪਣੀ ਜੱਦੀ ਜਾਇਦਾਦ ਸਮਝਦਿਆਂ ਉਥੇ ਨੀਚ ਕਰਮ ਕਰਦਿਆਂ ਗੁਰਦੁਆਰਾ ਸਾਹਿਬਾਨ ਦੀ ਪਵਿੱਤਰ ਮਰਿਆਦਾ ਨੂੰ ਬੁਰੀ ਤਰ੍ਹਾਂ ਭੰਗ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਗੁਰਦੁਆਰਾ ਸਾਹਿਬਾਨ ਗੁਰਮਤਿ ਗਿਆਨ ਦਾ ਸੋਮਾ ਹੋਣ ਦੀ ਥਾਂ ਉਨ੍ਹਾਂ ਨੇ ਆਪਣੀ ਐਸ਼ਪ੍ਰਸਤੀ ਅਤੇ ਵਿਭਚਾਰ ਦੇ ਅੱਡੇ ਬਣਾ ਕੇ ਰੱਖ ਲਏ ਸਨ  । 

ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬਾਨ ਦੀ ਅਜਿਹੀ ਅਤਿ ਚਿੰਤਾਜਨਕ ਨਿੱਘਰੀ ਹੋਈ ਹਾਲਤ ਵੇਖ ਕੇ ਖਾਲਸਾ ਪੰਥ ਨੇ ਸਮੂਹ ਇਤਿਹਾਸਕ ਗੁਰਦੁਆਰਾ ਸਾਹਿਬਾਨ ਨੂੰ ਇਨ੍ਹਾਂ ਵਿਭਚਾਰੀ ਮਹੰਤਾਂ ਪਾਸੋਂ ਆਜ਼ਾਦ ਕਰਵਾ ਕੇ ਖਾਲਸਾ ਪੰਥ ਨੂੰ  ਇਨ੍ਹਾਂ ਦੀ ਸੇਵਾ ਸੰਭਾਲ ਦਬਾਉਣ ਲਈ ਗਿਆਰਾਂ ਮੋਰਚੇ ਲਗਾਏ  ਜਿਸ ਦੌਰਾਨ ਸਿੰਘਾਂ ਨੇ ਅੰਗਰੇਜ਼ਾਂ ਦੀ ਪੁਲਸ ਅਤੇ ਮਹੰਤਾਂ ਦੇ ਗੁੰਡਿਆਂ ਵੱਲੋਂ ਕੀਤੇ ਗਏ ਜਬਰ ਜ਼ੁਲਮ ਅਣਮਨੁੱਖੀ ਅਸਹਿ ਅਤੇ ਅਕਹਿ ਤਸੀਹੇ ਝੱਲੇ ਅਤੇ ਵੱਡੀ ਗਿਣਤੀ ਵਿੱਚ ਕੁਰਬਾਨੀਆਂ ਦੇ ਕੇ ਆਪਣੀਆਂ  ਸ਼ਹੀਦੀਆਂ ਪਾਈਆਂ ਤੇ ਆਪਣਾ ਧਰਮ ਅਤੇ ਸਿੱਖੀਂ  ਸਿਦਕ ਨਹੀਂ ਹਾਰਿਆ । ਉਨ੍ਹਾਂ ਦੱਸਿਆ ਕਿ ਗੁਰੂ ਕਾ ਮੋਰਚਾ 8 ਅਗਸਤ  1922  ਨੂੰ ਲੱਗਾ  ਤੇ ਇਸ ਮੋਰਚੇ ਨੂੰ ਕੁਰਬਾਨੀ ਦਾ ਕਾਰਜ ਕਰਨ ਵਾਲੇ   ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਨੂੰ ਗੱਡੀ ਪੰਜਾ ਸਾਹਿਬ ਦੇ ਸ਼ਹੀਦ ਵਜੋਂ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਸਬਰ ਅਤੇ ਜਬਰ ਉੱਤੇ ਮਿਸਾਲੀ ਜਿੱਤ ਪ੍ਰਾਪਤ ਕੀਤੀ  ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਮਹਾਨ ਸ਼ਹੀਦਾਂ ਨੇ ਗੱਡੀ ਹੇਠ ਸੀਸ  ਦੇ ਕੇ ਅੰਗਰੇਜ਼ ਦੀ ਰੇਲ ਗੱਡੀ ਨੂੰ ਰੋਕਣ ਲਈ ਮਜਬੂਰ ਕਰਕੇ ਭੁੱਖੇ ਭਾਣੇ ਅੰਗਰੇਜ਼ ਦੀ ਪੁਲੀਸ ਦੇ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਹੋਏ ਸਿੰਘਾਂ ਨੂੰ ਲੰਗਰ ਪ੍ਰਸ਼ਾਦ ਛਕਾਇਆ ਗਿਆ ਸੀ । ਉਨ੍ਹਾਂ ਕਿਹਾ ਕਿ  ਗੁਰੂ ਕਾ ਬਾਗ ਦੇ ਮੋਰਚੇ ਦੌਰਾਨ ਅਨੇਕਾਂ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ, ਸ਼ਹੀਦੀਆਂ ਪਾਈਆਂ ਅਤੇ ਅੰਗਰੇਜ਼ਾਂ ਦੀ ਪੁਲੀਸ ਅਤੇ ਦੁਸ਼ਟ, ਬੇਈਮਾਨ, ਬਿਭਚਾਰੀ, ਮਹੰਤ ਸੁੰਦਰ ਦਾਸ ਦੇ ਗੁੰਡਿਆਂ ਦਾ ਅਸਹਿ ਅਤੇ ਅਕਹਿ, ਤਸ਼ੱਦਦ, ਅਡੋਲ, ਅਹਿਲ ਅਤੇ ਸ਼ਾਂਤਮਈ ਰਹਿੰਦਿਆਂ ਹੋਇਆਂ ਵੀ  ਝੱਲਿਆ ।