Governance
103 ਸਾਲਾਂ ਬਜ਼ੁਰਗ ਮਹਿਲਾ ਨੇ ਕੋਰੋਨਾ ਨੂੰ ਹਰਾ ਕੇ ਜਿੱਤੀ ਜ਼ਿੰਦਗੀ ਦੀ ਜੰਗ

19 ਮਾਰਚ,: ਕੋਰੋਨਾ ਦੀ ਦਹਿਸ਼ਤ ਪੂਰੀ ਦੁਨੀਆਂ ‘ਚ ਫੈਲ ਚੁੱਕੀ ਹੈ । ਭਾਰਤ, ਅਮਰੀਕਾ, ਪਾਕਿਸਤਾਨ ਸਮੇਤ 164 ਦੇਸ਼ਾਂ ‘ਚ ਕੋਰੋਨਾ ਦਾ ਕਹਿਰ ਬਰਸ ਰਿਹਾ ਹੈ । 2 ਲੱਖ ਤੋਂ ਜਿਆਦਾ ਲੋਕ ਇਸ ਬਿਮਾਰੀ ਨਾਲ ਪੀੜਤ ਹਨ ਤੇ 9 ਹਜ਼ਾਰ ਲੋਕਾਂ ਦੀ ਇਸ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ। ਇਸ ਬਿਮਾਰੀ ਨੂੰ ਬਜ਼ੁਰਗਾਂ ਲਈ ਖਤਰਨਾਕ ਕਿਹਾ ਜਾਂਦਾ ਸੀ ਪਰ 103 ਸਾਲਾਂ ਇਕ ਬਜ਼ੁਰਗ ਮਹਿਲਾ ਨੇ ਇਸ ਭਿਆਨਕ ਬਿਮਾਰੀ ਨੂੰ ਹਰਾ ਕੇ ਜ਼ਿੰਦਗੀ ਦੀ ਜੰਗ ਜਿੱਤ ਲਈ ਏ।
ਦਰਅਸਲ ਇਹ ਬਜ਼ੁਰਗ ਮਹਿਲਾ ਇਰਾਨ ਦੀ ਰਾਜਧਾਨੀ ਤੇਹਾਨ ਤੋਂ 180 ਕਿਲੋਮੀਟਰ ਸੇਮਨਾਨ ਦੇ ਹਸਪਤਾਲ ‘ਚ ਭਰਤੀ ਸੀ ਜਿਸ ਕਿ ਕੋਰੋਨਾ ਵਾਇਰਸ ਨੂੰ ਹਰਾ ਕੇ ਬਿਲਕੁਲ ਠੀਕ ਹੋ ਚੁੱਕੀ ਹੈ ਤੇ ਆਪਣੇ ਘਰ ਪਰਤ ਚੁੱਕੀ ਹੈ ਇਸ ਬੁਜ਼ਰਗ ਮਹਿਲਾ ਦਾ ਇਸ ਤਰਾਂ ਠੀਕ ਹੋਣਾ ਕਿਸੇ ਚਮਤਕਾਰ ਤੋਂ ਘੱਟ ਨਹੀ ਇਹ ਮਹਿਲਾ ਕੋਰੋਨਾ ਵਾਇਰਸ ਨੂੰ ਹਰਾਉਣ ਵਾਲੀ ਦੁਨੀਆ ਦੀ ਸਭ ਤੋਂ ਬਜ਼ੁਰਗ ਮਹਿਲਾ ਹੈ ਇਸ ਮਹਿਲਾ ਦੀ ਚਰਚਾ ਪੂਰੀ ਦਨੀਆ ‘ਚ ਹੈ