Punjab
ਪੇਪਰ ਦੇਣ ਆਈ 10ਵੀਂ ਜਮਾਤ ਦੀ ਵਿਦਿਆਰਥਣ ਨਿਕਲੀ ਗਰਭਵਤੀ

ਖਰੜ 20 ਅਕਤੂਬਰ 2023 : ਪੁਲੀਸ ਨੇ ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨਾਲ ਸਬੰਧ ਬਣਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਖਰੜ ਦੇ ਕਾਲਜ ‘ਚ ਪ੍ਰੀਖਿਆ ਦੇਣ ਆਈ 10ਵੀਂ ਜਮਾਤ ਦੀ ਵਿਦਿਆਰਥਣ ਨਾਲ ਦੋਸਤੀ ਹੋਣ ਤੋਂ ਬਾਅਦ ਲੜਕੇ ਨਾਲ ਸਰੀਰਕ ਸਬੰਧ ਬਣਾਉਣ ਕਾਰਨ ਉਹ ਗਰਭਵਤੀ ਹੋ ਗਈ। ਜਦੋਂ ਲੜਕੇ ਨੇ 8 ਮਹੀਨੇ ਦੀ ਗਰਭਵਤੀ 17 ਸਾਲਾ ਲੜਕੀ ਨੂੰ ਅਪਨਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਨੌਜਵਾਨ ਸੁਲਤਾਨਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਲੜਕੀ ਦਾ ਮੈਡੀਕਲ ਕਰਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੁੱਲਾਂਪੁਰ ਖੇਤਰ ਅਧੀਨ ਪੈਂਦੇ ਇੱਕ ਪਿੰਡ ਵਿੱਚ ਰਹਿਣ ਵਾਲੇ ਇੱਕ ਮੱਧ ਵਰਗੀ ਪਰਿਵਾਰ ਨਾਲ ਸਬੰਧਤ ਲੜਕੀ ਦਸੰਬਰ 2022 ਵਿੱਚ 10ਵੀਂ ਦੀ ਓਪਨ ਬੋਰਡ ਦੀ ਪ੍ਰੀਖਿਆ ਦੇ ਰਹੀ ਸੀ। ਇਸ ਦਾ ਕੇਂਦਰ ਖਰੜ ਦੇ ਇੱਕ ਕਾਲਜ ਵਿੱਚ ਸਥਾਪਿਤ ਕੀਤਾ ਗਿਆ ਸੀ। ਉਥੇ ਪ੍ਰੀਖਿਆ ਦੇਣ ਗਈ ਲੜਕੀ ਦੀ ਕਾਲਜ ‘ਚ ਹੀ ਪੜ੍ਹਦੇ ਦੋਸ਼ੀ ਵਿਦਿਆਰਥੀ ਨਾਲ ਦੋਸਤੀ ਹੋ ਗਈ। ਦੋਵਾਂ ਵਿਚ ਨੇੜਤਾ ਵਧ ਗਈ ਅਤੇ ਦੋਸ਼ੀ ਉਸ ਨੂੰ ਖਰੜ ਦੇ ਇਕ ਹੋਟਲ ਵਿਚ ਲੈ ਗਿਆ ਅਤੇ ਲੜਕੀ ਨਾਲ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਦੋਵੇਂ ਵਾਰ-ਵਾਰ ਮਿਲਣ-ਜੁਲਦੇ ਰਹੇ ਅਤੇ ਰਿਸ਼ਤੇ ਬਣਾਉਂਦੇ ਰਹੇ।