Connect with us

Uncategorized

9 ਸਤੰਬਰ ਨੂੰ ਹੋਵੇਗਾ ਸੂਬਾ ਪੱਧਰੀ ਸੱਤਵੇਂ ਮੈਗਾ ਰੋਜ਼ਗਾਰ ਮੇਲਾ ਦਾ ਉਦਘਾਟਨ

Published

on

capt. amarinder singh1

ਚੰਡੀਗੜ੍ਹ : ਪੰਜਾਬ ਸਰਕਾਰ ਘਰ ਘਰ ਰੋਜਗਾਰ ਮੁਹਿੰਮ ਦੇ ਤਹਿਤ ਕੋਵਿਡ-19 ਮਹਾਂਮਾਰੀ ਨਾਲ ਪੈਦਾ ਹੋਏ ਹਾਲਾਤਾਂ ਵਿੱਚ ਬੇਰੋਜਗਾਰ ਨੌਜਵਾਨਾਂ ਨੂੰ ਰੋਜਗਾਰ ਪ੍ਰਾਪਤੀ ਵਾਸਤੇ ਸਹਾਈ ਹੁੰਦੇ ਹੋਏ ਸੱਤਵੇ ਮੈਗਾ ਰੋਜਗਾਰ ਮੇਲੇ ਦਾ ਆਯੋਜਨ ਮਿਤੀ 9 ਸਤੰਬਰ 2021 ਤੋਂ 17 ਸਤੰਬਰ 2021 ਤੱਕ ਕਰਵਾਉਣ ਜਾ ਰਹੀ ਹੈ। 9 ਸਤੰਬਰ ਨੂੰ ਇਸ ਮੈਗਾ ਰੁਜ਼ਗਾਰ ਮੇਲੇ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਰਚੁਅਲ ਮਾਧਿਅਮ ਰਾਹੀਂ ਕੀਤਾ ਜਾਵੇਗਾ l

ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ  ਦੇ ਬੁਲਾਰੇ ਨੇ ਦੱਸਿਆ ਕਿ  ਇਹ ਮੇਲਾ ਪੰਜਾਬ ਭਰ ਵਿੱਚ 84 ਸਥਾਨਾਂ ਤੇ ਲਗਾਇਆ ਜਾਵੇਗਾ ਜਿਸ ਵਿੱਚ 2 ਲੱਖ ਤੋਂ ਵੱਧ ਪ੍ਰਾਈਵੇਟ ਅਸਾਮੀਆਂ ਬੇਰੁਜ਼ਗਾਰ ਉਮੀਦਵਾਰਾਂ ਵਾਸਤੇ ਉਪਲੱਬਧ ਹੋਣਗੀਆਂ।

ਇਸ ਮੇਲੇ ਵਿੱਚ ਹੈਵੇਲਸ, ਪੁਖਰਾਜ, ਟੈਕ ਮਹਿੰਦਰਾ, ਐਲਆਈਸੀ, ਐਚਡੀਐਫਸੀ ਬੈਂਕ, ਵਰਧਾਮਮ ਮਿਲਸ ਵਰਗੀਆਂ ਨਾਮੀ ਕੰਪਨੀਆਂ ਭਾਗ ਲੈ ਰਹੀਆਂ ਹਨ।ਮੇਲੇ ਵਿੱਚ ਭਾਗ ਲੈਣ ਵਾਸਤੇ ਉਮੀਦਵਾਰ ਆਪਣੇ ਆਪ ਨੂੰ www.pgrkam.com ਪੋਰਟਲ ਤੇ ਰਜਿਸਟਰ ਕਰਵਾ ਸਕਣਗੇ। ਮੇਲੇ ਦੇ ਸਥਾਨਾਂ ਦੀ ਜਾਣਕਾਰੀ ਆਪ ਨੂੰ ਪੋਰਟਲ ਤੇ ਪ੍ਰਾਪਤ ਹੋਵੇਗੀ।